ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 'ਚ ਵੇਖੋ ਨਿੱਕੇ ਬੱਚਿਆਂ ਦੀ ਗਾਇਕੀ ਦਾ ਹੁਨਰ 

Written by  Shaminder   |  July 01st 2019 01:00 PM  |  Updated: July 01st 2019 01:04 PM

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6 'ਚ ਵੇਖੋ ਨਿੱਕੇ ਬੱਚਿਆਂ ਦੀ ਗਾਇਕੀ ਦਾ ਹੁਨਰ 

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਪੜਾਅ ਦਰ ਪੜਾਅ ਅੱਗੇ ਵੱਧ ਰਿਹਾ ਹੈ । ਇਸ ਸ਼ੋਅ 'ਚ ਬੱਚੇ ਆਪੋ ਆਪਣੇ ਗਾਇਕੀ ਦੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕਰ ਰਹੇ ਨੇ । 1 ਜੁਲਾਈ,ਦਿਨ ਸੋਮਵਾਰ ਰਾਤ ਨੂੰ 8:30 ਵਜੇ ਵੀ ਬੱਚੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ।ਦੱਸ ਦਈਏ ਕਿ ਆਡੀਸ਼ਨ ਤੋਂ ਬਾਅਦ ਹੁਣ ਇਸ ਸ਼ੋਅ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ ।

ਹੋਰ ਵੇਖੋ:ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਦਾ ਮੁਕਾਬਲਾ ਹੋ ਗਿਆ ਹੈ ਸਖ਼ਤ, ਕਿਉਂਕਿ ਚੱਲ ਰਿਹਾ ਹੈ ਸਟੂਡੀਓ ਰਾਊਂਡ

https://www.instagram.com/p/BzSvlUxFwk2/

ਇਸ ਰਾਊਂਡ ਵਿੱਚ 7-7 ਪ੍ਰਤੀਭਾਗੀਆਂ ਦੇ 3 ਗਰੁੱਪ ਆਪਣੀ ਪ੍ਰਫਾਰਮੈਂਸ ਦੇ ਰਹੇ ਹਨ । ਇਹਨਾਂ ਤਿੰਨਾਂ ਗਰੁੱਪਾਂ ਵਿੱਚੋਂ ਜਿਨ੍ਹਾਂ 6 ਪ੍ਰਤੀਭਾਗੀਆਂ ਦੀ ਪ੍ਰਫਾਰਮੈਂਸ ਸਹੀ ਨਹੀਂ ਹੁੰਦੀ ਉਹਨਾਂ ਨੂੰ ਡੇਂਜਰ ਜੋਨ ਵਿੱਚ ਰੱਖਿਆ ਜਾਂਦਾ ਹੈ ।ਡੇਂਜਰ ਜੋਨ ਵਿੱਚ ਆਏ 6 ਪ੍ਰਤੀਭਾਗੀਆਂ ਵਿੱਚ ਜਿਸ ਦੀ ਸਭ ਤੋਂ ਮਾੜੀ ਪ੍ਰਫਾਰਮੈਂਸ ਹੁੰਦੀ ਹੈ ਉਸ ਨੂੰ ਵੀਰਵਾਰ ਨੂੰ ਦਿਖਾਏ ਜਾਣ ਵਾਲੇ ਸ਼ੋਅ ਵਿੱਚ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ ।ਇਸ ਹਫ਼ਤੇ ਕੌਣ ਹੁੰਦਾ ਹੈ ਸ਼ੋਅ ਵਿੱਚੋਂ ਬਾਹਰ ਤੇ ਕੌਣ ਰਹਿੰਦਾ ਹੈ ਮੁਕਾਬਲੇ ਵਿੱਚ ਬਣਿਆ । ਜਾਨਣ ਲਈ ਦੇਖਦੇ ਰਹੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6  ਇੱਕ ਜੁਲਾਈ, ਦਿਨ ਸੋਮਵਾਰ ਰਾਤ 8:30 ਵਜੇ, ਸਿਰਫ਼ ਪੀਟੀਸੀ ਪੰਜਾਬੀ 'ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network