ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਵੇਖੋ ਹਰ ਸੋਮਵਾਰ ਤੋਂ ਵੀਰਵਾਰ ਤੱਕ

written by Shaminder | August 24, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 (Voice Of Chhota Champ-7) ਦਾ ਆਗਾਜ਼ ਹੋ ਚੁੱਕਿਆ ਹੈ । ਛੋਟੇ ਬੱਚੇ ਇਸ ਰਿਆਲਟੀ ਸ਼ੋਅ (Reality Show)  ‘ਚ ਆਪੋ ਆਪਣੀ ਪ੍ਰਤਿਭਾ ਨੂੰ ਵਿਖਾ ਰਹੇ ਹਨ । ਇਸ ਸ਼ੋਅ ‘ਚ ਬੱਚਿਆਂ ਦੇ ਆਨਲਾਈਨ ਆਡੀਸ਼ਨ ਦਿਖਾਏ ਜਾ ਰਹੇ ਹਨ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਰਾਤ 8:30  ਵਜੇ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਜਦੋਂ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਭੈਣ ਨੂੰ 15 ਸਾਲ ਵੱਡੇ ਸ਼ਖਸ ਦੇ ਨਾਲ ਹੋਇਆ ਸੀ ਪਿਆਰ, ਇਸ ਤਰ੍ਹਾਂ ਦਾ ਸੀ ਅਕਸ਼ੇ ਦਾ ਰਿਐਕਸ਼ਨ

ਬੱਚੇ ਇਸ ਰਿਆਲਟੀ ਸ਼ੋਅ ‘ਚ ਵੱਖ ਵੱਖ ਰਾਊਂਡ ਦੇ ਦੌਰਾਨ ਆਪਣੀ ਪ੍ਰਤਿਭਾ ਨੂੰ ਵਿਖਾਉਣਗੇ । ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਜੱਜ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ ।

VOP CC -min

ਪੀਟੀਸੀ ਪੰਜਾਬੀ ਪੰਜਾਬ ਦੇ ਛਿਪੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆ ਕੇ ਵਿਸ਼ਵ ਪੱਧਰ ‘ਤੇ ਇਨ੍ਹਾਂ ਨੂੰ ਪਛਾਣ ਦਿਵਾ ਰਿਹਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸ਼ੋਅ ‘ਚ ਕਿਹੜੇ ਬੱਚੇ ਆਪਣੀ ਪ੍ਰਤਿਭਾ ਦੇ ਰਾਹੀਂ ਜੱਜ ਸਾਹਿਬਾਨ ਨੂੰ ਪ੍ਰਭਾਵਿਤ ਕਰ ਪਾਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਰਿਆਲਟੀ ਸ਼ੋਅਜ਼ ਪੀਟੀਸੀ ਪੰਜਾਬੀ ‘ਤੇ ਚਲਾਏ ਗਏ ਹਨ । ਇਨ੍ਹਾਂ ਰਿਆਲਟੀ ਸ਼ੋਅਜ਼ ਨੇ ਕਈ ਗਾਇਕ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

 

0 Comments
0

You may also like