ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7, ਹਰ ਸੋਮਵਾਰ ਤੋਂ ਵੀਰਵਾਰ ਤੱਕ

written by Shaminder | September 02, 2021

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ-7)  ‘ਚ ਛੋਟੇ ਬੱਚੇ ਮੈਗਾ ਆਡੀਸ਼ਨ ‘ਚ ਆਪੋ ਆਪਣੀ ਪਰਫਾਰਮੈਂਸ ਵਿਖਾ ਰਹੇ ਹਨ । ਇਨ੍ਹਾਂ ਪ੍ਰਤੀਭਾਗੀਆਂ ਦੇ ਹੁਨਰ ਨੂੰ ਪਰਖ ਰਹੇ ਨੇ ਜੱਜ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ । ਇਹ ਬੱਚੇ ਕਰੜੀ ਪ੍ਰੀਖਿਆ ਤੋਂ ਗੁਜ਼ਰਦੇ ਹੋਏ ਆਡੀਸ਼ਨ ਤੱਕ ਪਹੁੰਚੇ ਹਨ ।

VOPCC-7 -min

ਹੋਰ ਪੜ੍ਹੋ : ਬਾਲੀਵੁੱਡ ਦੇ ਸਿਤਾਰਿਆਂ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ’ਤੇ ਜਤਾਇਆ ਦੁੱਖ

ਇਨ੍ਹਾਂ ਆਡੀਸ਼ਨਾਂ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਵੱਖ-ਵੱਖ ਕਸੌਟੀ ‘ਤੇ ਪਰਖਿਆ ਜਾਵੇਗਾ । ਇਨ੍ਹਾਂ ਛੋਟੇ ਸੁਰਬਾਜ਼ਾਂ ਨੂੰ ਵੱਖੋ ਵੱਖ ਰਾਊਂਡ ਪਾਰ ਕਰਦੇ ਹੋਏ ਫਾਈਨਲ ਤੱਕ ਪਹੁੰਚਣਾ ਹੋਵੇਗਾ। ਸਾਰੇ ਹੀ ਬੱਚਿਆਂ ਦਾ ਟੈਲੇਂਟ ਵੇਖਦੇ ਹੀ ਬਣ ਰਿਹਾ ਹੈ ।

VOPCC 7-min

ਕਿਉਂਕਿ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਕਿਉਂਕਿ ਇਹ ਸਾਰੇ ਬੱਚੇ ਇੱਕ ਤੋਂ ਵੱਧ ਇੱਕ ਪਰਫਾਰਮੈਂਸ ਦੇ ਰਹੇ ਹਨ । ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਇਨ੍ਹਾਂ ਰਿਆਲਟੀ ਸ਼ੋਅਜ਼ ਦੇ ਜ਼ਰੀਏ ਹੁਣ ਤੱਕ ਕਈ ਸਿਤਾਰੇ ਪੰਜਾਬੀ ਇੰਡਸਟਰੀ ਨੂੰ ਮਿਲੇ ਹਨ । ਪੀਟੀਸੀ ਪੰਜਾਬੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ ।

 

0 Comments
0

You may also like