ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ –7 ਦਾ ਵੱਡੇ ਮੀਆਂ, ਛੋਟੇ ਮੀਆਂ ਰਾਊਂਡ

written by Shaminder | September 22, 2021

ਪੀਟੀਸੀ ਪੰਜਾਬੀ ‘ਤੇ ਵਾਇਸ ਆਫ ਪੰਜਾਬ ਛੋਟਾ ਚੈਂਪ ਸੀਜ਼ਨ -7 (Voice Of Punjab Chhota Champ) ਦਾ ਵੱਡੇ  ਮੀਆਂ ਛੋਟੇ  ਮੀਆਂ ਰਾਊਂਡ  (Vadde Miyaan Chhote Miyaan Round) ਚੱਲ ਰਿਹਾ ਹੈ । ਇਸ ਰਾਊਂਡ ‘ਚ ਇਹ ਬੱਚੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਕੀਤਾ ਜਾ ਰਿਹਾ ਹੈ । ਬੱਚੇ ਆਡੀਸ਼ਨਾਂ ਤੋਂ ਬਾਅਦ ਵੱਖ-ਵੱਖ ਰਾਊਂਡ ‘ਚ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੇ ਹਨ ।

VOPCC-7

ਹੋਰ ਪੜ੍ਹੋ : ਪੰਜਾਬੀ ਗਾਇਕ ਤੇ ਹਰਭਜਨ ਮਾਨ ਦੇ ਬੇਟੇ ਅਵਕਾਸ਼ ਮਾਨ ਨੇ ਆਪਣੀ ਮਾਂ ਹਰਮਨ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ

ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਨੂੰ ਪਰਖ ਰਹੇ ਹਨ ਸਾਡੇ ਜੱਜ ਸਾਹਿਬਾਨ ਬੀਰ ਸਿੰਘ, ਸਚਿਨ ਆਹੁਜਾ ਅਤੇ ਅਫਸਾਨਾ ਖ਼ਾਨ ।ਪੰਜਾਬ ਭਰ ਚੋਂ ਇਨ੍ਹਾਂ ਬੱਚਿਆਂ ਚੋਂ ਚੁਣਿਆ ਗਿਆ ਹੈ ਅਤੇ ਇਹ ਬੱਚੇ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਪੜਾਅ ਦਰ ਪੜਾਅ ਅੱਗੇ ਵਧ ਰਹੇ ਹਨ ।

VOPCC-7 -min (2)

ਪੀਟੀਸੀ ਪੰਜਾਬੀ ਵੱਲੋਂ ਕਈ ਰਿਆਲਟੀ ਸ਼ੋਅਜ਼ ਸ਼ੁਰੂ ਕੀਤੇ ਗਏ ਹਨ । ਇਨ੍ਹਾਂ ਸੋਅਜ਼ ਚੋਂ ਕਈ ਪੰਜਾਬੀ ਸੈਲੀਬ੍ਰੇਟੀਜ਼ ਨਿਕਲੇ ਹਨ । ਇਨ੍ਹਾਂ ਚੋਂ ਮੁੱਖ ਤੌਰ ‘ਤੇ ਗੁਰਨਾਮ ਭੁੱਲਰ, ਬਲਰਾਜ ਖਹਿਰਾ ਨਿਮਰਤ ਖਹਿਰਾ ਸਣੇ ਕਈ ਹੋਰ ਕਲਾਕਾਰ ਸ਼ਾਮਿਲ ਹਨ । ਦੱਸ ਦਈਏ ਕਿ ਪੀਟੀਸੀ ਪੰਜਾਬੀ ਪੰਜਾਬ ਦੇ ਛਿਪੇ ਹੋਏ ਹੁਨਰ ਨੂੰ ਲੱਭਣ ਦੇ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਦਾ ਰਹਿੰਦਾ ਹੈ ।

 

0 Comments
0

You may also like