ਪੀਟੀਸੀ ਪੰਜਾਬੀ ‘ਤੇ 4 ਅਤੇ 5 ਅਕਤੂਬਰ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦਾ ਸੈਮੀਫਾਈਨਲ

Written by  Shaminder   |  October 01st 2021 03:11 PM  |  Updated: October 01st 2021 03:17 PM

ਪੀਟੀਸੀ ਪੰਜਾਬੀ ‘ਤੇ 4 ਅਤੇ 5 ਅਕਤੂਬਰ ਨੂੰ ਵੇਖੋ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦਾ ਸੈਮੀਫਾਈਨਲ

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7  (Voice Of Punjab Chhota Champ -7) ਦਾ ਕਾਰਵਾਂ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ ।ਇਸ ਮੁਕਾਬਲੇ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀ ਕਈ ਰਾਊਂਡ ਨੂੰ ਪਾਰ ਕਰਦੇ ਹੋਏ ਸੈਮੀਫਾਈਨਲ ਤੱਕ ਪਹੁੰਚ ਚੁੱਕੇ ਹਨ । ਹੁਣ ਇਹ ਪ੍ਰਤੀਭਾਗੀ ਜੱਜ ਸਾਹਿਬਾਨਾਂ ਦੀ ਪਸੰਦ ਦੇ ਗੀਤ ਗਾਉਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਸੈਮੀਫਾਈਨਲ ‘ਚ ਕਿਹੜਾ ਪ੍ਰਤੀਭਾਗੀ ਜੱਜਾਂ ਦਾ ਦਿਲ ਜਿੱਤ ਪਾਏਗਾ ।

VOPcc -min

ਹੋਰ ਪੜ੍ਹੋ : ਨੇਹਾ ਕੱਕੜ ਅਤੇ ਰੋਹਨਪ੍ਰੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਇਸ ਸ਼ੋਅ ਦਾ ਸੈਮੀਫਾਈਨਲ ਤੁਸੀਂ ਪੀਟੀਸੀ ਪੰਜਾਬੀ ‘ਤੇ 4  ਅਤੇ 5 ਅਕਤੂਬਰ, ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਵੇਖ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਵੱਲੋਂ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣ ਦੇ ਲਈ ਵੱਖ-ਵੱਖ ਰਾਊਂਡ ਕਰਵਾਏ ਗਏ ਹਨ ।

Semi Final -min

ਜਿਸ ‘ਚ ਇਨ੍ਹਾਂ ਬੱਚਿਆਂ ਨੇ ਆਪਣੀ ਬਿਹਤਰੀਨ ਪਰਫਾਰਮੈਂਸ ਦੇ ਨਾਲ ਸਭ ਦਾ ਦਿਲ ਜਿੱਤ ਲਿਆ ਹੈ । ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਪਾਰਖੀ ਜੱਜ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ। ਹੁਣ ਵੇਖਣਾ ਇਹ ਹੋਵੇਗਾ ਕਿ ਸੈਮੀਫਾਈਨਲ ‘ਚ ਕਿਹੜਾ ਬੱਚਾ ਜੱਜ ਸਾਹਿਬਾਨ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿੰਦਾ ਹੈ ।ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਕਈ ਰਿਆਲਟੀ ਸ਼ੋਅਜ਼ ਚਲਾਏ ਜਾ ਰਹੇ ਹਨ । ਜਿਨ੍ਹਾਂ ਦਾ ਮਕਸਦ ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਜਾ ਰਿਹਾ ਹੈ ।

 

View this post on Instagram

 

A post shared by PTC Punjabi (@ptcpunjabi)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network