ਯਾਰਾ ਵੇ ਫ਼ਿਲਮ ਦਾ ਗੀਤ 'ਸੱਤ ਪਿੰਡਾਂ ਵਿੱਚ' ਪੀਟੀਸੀ ਪੰਜਾਬੀ 'ਤੇ ਕੱਲ੍ਹ ਹੋਵੇਗਾ ਰਿਲੀਜ਼ 

Written by  Shaminder   |  April 01st 2019 12:23 PM  |  Updated: April 01st 2019 12:23 PM

ਯਾਰਾ ਵੇ ਫ਼ਿਲਮ ਦਾ ਗੀਤ 'ਸੱਤ ਪਿੰਡਾਂ ਵਿੱਚ' ਪੀਟੀਸੀ ਪੰਜਾਬੀ 'ਤੇ ਕੱਲ੍ਹ ਹੋਵੇਗਾ ਰਿਲੀਜ਼ 

ਯਾਰਾ ਵੇ ਫ਼ਿਲਮ ਪੰਜ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਉਸ ਤੋਂ ਪਹਿਲਾਂ ਇਸ ਫ਼ਿਲਮ ਦੇ ਗੀਤ ਲੋਕਾਂ ਨੂੰ ਖੂਬ ਪਸੰਦ ਆ ਰਹੇ ਨੇ । ਪੀਟੀਸੀ ਪੰਜਾਬੀ ਵੱਲੋਂ ਯਾਰਾ ਵੇ ਫ਼ਿਲਮ ਦਾ ਗੀਤ 'ਸੱਤ ਪਿੰਡਾਂ ਵਿੱਚ' ਕੱਲ੍ਹ ਰਿਲੀਜ਼ ਕੀਤਾ ਜਾ ਰਿਹਾ ਹੈ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ 'ਤੇ ਵੇਖ ਸਕਦੇ ਹੋ । ਇਸ ਗੀਤ ਨੂੰ ਮੰਨਤ ਨੂਰ ਨੇ ਗਾਇਆ ਹੈ ਜਦਕਿ ਬੋਲ ਗੀਤਕਾਰ ਹੈਪੀ ਰਾਏਕੋਟੀ ਵੱਲੋਂ ਲਿਖੇ ਗਏ ਨੇ ।

https://www.facebook.com/ptcpunjabi/photos/pb.370387196438869.-2207520000.1554100610./1593805290763714/?type=3&theater

ਦੱਸ ਦਈਏ ਕਿ ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ।  5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਵਿਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਨੇ ਮੁੱਖ ਭੂਮਿਕਾ ਨਿਭਾਈ ਹੈ।

https://www.instagram.com/p/BvKG-pHlrih/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network