ਪਹਿਲੀ ਵਾਰ ਸਾਹਮਣੇ ਆਇਆ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦਾ ਪ੍ਰੀਵੈਡਿੰਗ ਵੀਡੀਓ

written by Lajwinder kaur | February 25, 2020

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ । ਜਿਸਦੇ ਚੱਲਦੇ ਪਹਿਲੀ ਵਾਰ ਉਨ੍ਹਾਂ ਦੇ ਪ੍ਰੀਵੈਡਿੰਗ ਦਾ ਵੀਡੀਓ ਸਾਹਮਣੇ ਆਇਆ ਹੈ ।

View this post on Instagram

 

??

A post shared by ?MANSI YUVRAJ HANS? (@mansi_sharma6) on

ਹੋਰ ਵੇਖੋ:ਮਾਨਸੀ ਸ਼ਰਮਾ ਨੇ ਸਿਹਤ ਦੇ ਠੀਕ ਨਾ ਚੱਲਦੇ ਹੋਏ ‘ਛੋਟੀ ਸਰਦਾਰਨੀ’ ਸ਼ੋਅ ਨੂੰ ਕਿਹਾ ਅਲਵਿਦਾ, ਪਾਈ ਭਾਵੁਕ ਪੋਸਟ

ਜੀ ਹਾਂ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਪ੍ਰੀਵੈਡਿੰਗ ਦਾ ਵੀਡੀਓ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤਾ ਹੈ । ਵੀਡੀਓ ਦੀ ਗੱਲ ਕਰੀਏ ਤਾਂ ਬਹੁਤ ਹੀ ਰੋਮਾਂਟਿਕ ਹੈ ਜਿਸ ‘ਚ ਯੁਵਰਾਜ ਤੇ ਮਾਨਸੀ ਇੱਕ ਦੂਜੇ ਦੇ ਪਿਆਰ ‘ਚ ਗੁੰਮ ਹੋਏ ਨਜ਼ਰ ਆ ਰਹੇ ਨੇ । ਵੀਡੀਓ ‘ਚ ਬਾਲੀਵੁੱਡ ਫ਼ਿਲਮ ‘ਫਿਤੂਰ’ ਦਾ ਗੀਤ ਪਸ਼ਮੀਨਾ ਸੁਣਨ ਨੂੰ ਮਿਲ ਰਿਹਾ ਹੈ । ਸ਼ੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

1st Wedding Anniversary ??

A post shared by ?MANSI YUVRAJ HANS? (@mansi_sharma6) on

ਮੀਡੀਆ ਰਿਪੋਟਸ ਦੇ ਅਨੁਸਾਰ ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦੇ ਘਰ ਬਹੁਤ ਜਲਦ ਨੰਨ੍ਹੇ ਮਹਿਮਾਨ ਆਉਣ ਵਾਲਾ ਹੈ । ਪਰ ਹਾਲੇ ਤੱਕ ਯੁਵਰਾਜ ਤੇ ਮਾਨਸੀ ਨੇ ਕੋਈ ਆਫ਼ੀਸ਼ੀਅਲ ਅਨਾਉਸਮੈਂਟ ਨਹੀਂ ਕੀਤੀ ਹੈ । ਉਧਰ ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ । ਆਉਣ ਵਾਲੀ ਪੰਜਾਬੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਜਿਸ ‘ਚ ਉਹ ਪ੍ਰਭ ਗਿੱਲ ਤੇ ਹਰੀਸ਼ ਵਰਮਾ ਦੇ ਨਾਲ ਦਿਖਾਈ ਦੇਣਗੇ ਇਹ ਫ਼ਿਲਮ 27 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

 

You may also like