ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਸ਼ਾਇਦ ਤੁਸੀਂ ਬਰੈੱਡ ਤੇ ਟੋਸਟ ਖਾਣਾ ਬੰਦ ਕਰ ਦਿਓਗੇ

written by Rupinder Kaler | September 21, 2021

ਸੋਸ਼ਲ ਮੀਡੀਆ (Social Media) ਤੇ ਕਈ ਵਾਰ ਕੁਝ ਇਸ ਤਰ੍ਹਾਂ ਦੀਆਂ ਵੀਡੀਓ (Viral video) ਸਾਹਮਣੇ ਆਉਂਦੀਆਂ ਹਨ ਜਿਹੜੀਆਂ ਕਿ ਰੌਂਗਟੇ ਖੜੇ ਕਰ ਜਾਂਦੀਆਂ ਹਨ ।ਇਸੇ ਤਰ੍ਹਾਂ ਦੀ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਸੀਂ ਰਸ (Toast ਤੇ ਬਰੱੈਡ ਖਾਣਾ ਬੰਦ ਕਰ ਸਕਦੇ ਹੋ। ਇਹ ਵੀਡੀਓ (Viral video)  ਇੱਕ ਬੇਕਰੀ ਦੀ ਹੈ । ਜਿਹੜੀ ਕਿ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਹੋਰ ਪੜ੍ਹੋ :

ਸਤਿੰਦਰ ਸਰਤਾਜ ਦੇ ਵੈਨਕੂਵਰ ਸ਼ੋਅ ਦੀਆਂ 1 ਕਰੋੜ 10 ਲੱਖ ਰੁਪਏ ਦੀਆਂ ਟਿਕਟਾਂ ਆਨ ਲਾਈਨ ਵਿਕੀਆਂ, 7 ਨਵੰਬਰ ਨੂੰ ਹੋਣ ਵਾਲਾ ਸ਼ੋਅ ਪਹਿਲਾਂ ਹੀ ਹੋਇਆ ਹਾਊਸਫੁੱਲ

ਇਸ ਵੀਡਿਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਕਰੀ ਦੇ ਕਰਿੰਦੇ ਟੋਸਟ ਪੈਕ ਕਰ ਰਹੇ ਹਨ । ਬੇਕਰੀ ਦੇ ਕਰਿੰਦੇ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਪੈਕ ਕਰ ਰਹੇ ਹਨ ਉਸ ਨੂੰ ਵੇਖਣ ਤੋਂ ਬਾਅਦ, ਤੁਸੀਂ ਸ਼ਾਇਦ ਦੁਬਾਰਾ ਕਦੇ ਟੋਸਟ ਨਹੀਂ ਖਰੀਦੋਗੇ। ਬੇਕਰੀ ਦੇ ਮਜ਼ਦੂਰ ਆਪਣੇ ਪੈਰ ਟੋਸਟ ਉੱਤੇ ਰੱਖ ਕੇ ਬੈਠੇ ਹੋਏ ਹਨ । ਇਸ ਵੀਡੀਓ ਵਿੱਚ ਇੱਕ ਮਜ਼ਦੂਰ ਨਿਡਰਤਾ ਨਾਲ ਆਪਣੇ ਪੈਰ ਨਾਲ ਟੋਸਟ ਨੂੰ ਮਿੱਧ ਰਿਹਾ ਸੀ।

 

View this post on Instagram

 

A post shared by GiDDa CoMpAnY -mEmE pAgE- (@giedde)


ਫਿਰ ਉਸਨੇ ਟੋਸਟ ਨੂੰ ਚੁੱਕਿਆ ਅਤੇ ਇਸ ਨੂੰ ਆਪਣੀ ਜੀਭ ਨਾਲ ਚੱਟਿਆ ਅਤੇ ਇਸਨੂੰ ਪਲਾਸਟਿਕ ਦੇ ਪੈਕੇਟ ਵਿੱਚ ਪੈਕ ਕਰ ਦਿੱਤਾ ।ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪੁਲਿਸ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ ਕਿਸ ਬੇਕਰੀ ਦਾ ਹੈ ।

0 Comments
0

You may also like