ਦਿੱਲੀ ਵਿਚ ਲਗੇਗਾ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦਾ ਪੁਤਲਾ

written by Gourav Kochhar | March 14, 2018

ਕਿੰਗ ਆਫ ਰੁਮਾਂਸ ਮਤਲਬ ਸ਼ਾਹਰੁਖ ਖਾਨ ਦੇ ਦਿੱਲੀ ਦੇ ਫੈਨਸ ਲਈ ਖੁਸ਼ਖਬਰੀ ਹੈ। ਹੁਣ ਉਹ ਆਪਣੇ ਪਸੰਦੀਦਾਰ ਸਟਾਰ ਨਾਲ ਜਦੋਂ ਦਿਲ ਕਰੇ ਤਸਵੀਰ ਕਲਿੱਕ ਕਰਵਾ ਸਕਦੇ ਹਨ ਅਤੇ ਉਨ੍ਹਾਂ ਨੂੰ ਦੇਖ ਸਕਦੇ ਹਨ। ਦਰਅਸਲ, ਛੇਤੀ ਹੀ ਸ਼ਾਹਰੁਖ ਦਾ ਮੋਮ ਦਾ ਪੁਤਲਾ ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਵਾਲਾ ਹੈ। 23 ਮਾਰਚ ਨੂੰ ਦਿੱਲੀ ਦੇ ਮੈਡਮ ਤੁਸਾਦ ਵਿਚ ਫੈਨਸ ਐਕਟਰ ਦਾ ਮੋਮ ਦਾ ਪੁਤਲਾ ਦੇਖ ਸਕਣਗੇ। ਸ਼ਾਹਰੁਖ ਦਾ ਪਹਿਲਾ ਮੋਮ ਦਾ ਪੁਤਲਾ 2007 'ਚ ਲੰਡਨ ਵਿਚ ਲੱਗਾ ਸੀ।

ਇਹ ਉਨ੍ਹਾਂ ਦਾ ਦੂਜਾ ਮੋਮ ਦਾ ਪੁਤਲਾ ਹੋਵੇਗਾ। ਮਰਲਿਨ ਐਂਟਰਟੇਨਮੈਂਟਸ ਇੰਡੀਆ ਪ੍ਰਾਈਵੇਟ ਲਿਮਿਟੇਡ ਦੇ ਜਨਰਲ ਮੈਨੇਜਰ ਅੰਸ਼ੁਲ ਜੈਨ ਨੇ ਕਿਹਾ, ਐਕਟਰ ਦੀ ਦੁਨੀਆਭਰ ਵਿਚ ਮਸ਼ਹੂਰੀ ਨੂੰ ਦੇਖ ਦੇ ਹੋਏ ਦਿੱਲੀ ਦੇ ਮੈਡਮ ਤੁਸਾਦ 'ਚ ਉਨ੍ਹਾਂ ਦਾ ਮੋਮ ਦਾ ਪੁਤਲਾ ਲਗਾਉਣ ਦਾ ਫੈਸਲਾ ਕੀਤਾ ਗਿਆ।

ਉਨ੍ਹਾਂ ਦੇ ਫੈਨਸ ਵਿਚਕਾਰ ਇਸ ਗੁੱਡ ਨਿਊਜ ਦਾ ਐਲਾਨ ਕਰਨਾ ਰੋਮਾਂਚਕ ਹੈ। ਮੀਡੀਆ ਰਿਪੋਰਟਸ ਮੁਤਾਬਕ, ਦਿੱਲੀ ਦੇ ਮੈਡਮ ਤੁਸਾਦ ਵਿਚ ਸ਼ਾਹਰੁਖ ਆਪਣੇ ਸਿਗਨੇਚਰ ਪੋਜ਼ ਵਿਚ ਦਿਖਾਈ ਦੇਣਗੇ। ਮਤਲਬ ਦੋਵਾਂ ਹੱਥਾਂ ਨੂੰ ਫੈਲਾਏ ਖੜ੍ਹੇ ਹੋਣਗੇ। ਉਂਝ ਬਾਕੀ ਸਾਰੀਆਂ ਹਸਤੀਆਂ ਵਿਚਕਾਰਾ ਕਿੰਗ ਖਾਨ ਦਾ ਮੋਮ ਦਾ ਪੁਤਲਾ ਹੀ ਖਿੱਚ ਦਾ ਕੇਂਦਰ ਹੋਵੇਗਾ।

ਦਿੱਲੀ ਦੇ ਕਨਾਟ ਪਲੇਸ ਸਥਿਤ ਇਸ ਮਿਊਜ਼ੀਅਮ 'ਚ ਖੇਡ, ਇਤਿਹਾਸ, ਰਾਜਨੀਤੀ ਅਤੇ ਫਿਲਮ ਇੰਡਸਟਰੀ ਦੇ ਸਟਾਰਸ ਮੌਜੂਦ ਹਨ। ਜਿਨ੍ਹਾਂ 'ਚ ਪੀ. ਐੱਮ. ਮੋਦੀ, ਅਮਿਤਾਭ ਬੱਚਨ, ਸਚਿਨ ਤੇਂਦੁਲਕਰ, ਕਪਿਲ ਦੇਵ, ਲੇਡੀ ਗਾਗਾ ਆਦਿ ਸ਼ਾਮਿਲ ਹਨ। ਦੱਸ ਦਈਏ ਕਿ ਕਿੰਗ ਖਾਨ ਇਨੀਂ ਦਿਨੀਂ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਰੁੱਝੇ ਹਨ। ਇਹਨਾਂ ਵਿਚ ਉਨ੍ਹਾਂ ਤੋਂ ਇਲਾਵਾ ਕਟਰੀਨਾ ਕੈਫ, ਅਨੁਸ਼ਕਾ ਸ਼ਰਮਾ ਨਜ਼ਰ ਆਉਣਗੇ।

0 Comments
0

You may also like