‘ਅਸੀਂ ਕਿਸਾਨ ਹਾਂ, ਅਸੀਂ ਮਜ਼ਦੂਰ ਹਾਂ...ਆਉ ਆਪਣੇ ਖੇਤਾਂ ਦੀ ਰਾਖੀ ਕਰੀਏ’-ਸਿੱਪੀ ਗਿੱਲ

written by Lajwinder kaur | March 26, 2021

ਦੇਸ਼ ਦਾ ਅੰਨਦਾਤਾ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਹੈ। ਪਰ ਕੇਂਦਰ ਸਰਕਾਰ ਜੋ ਕਿ ਆਪਣੀ ਅੱਖਾਂ ਤੇ ਕੰਨ ਬੰਦ ਕਰਕੇ ਬੈਠੀ ਹੋਈ ਹੈ। ਜਿਸਦੇ ਚੱਲਦੇ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਪੂਰੇ ਦੇਸ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਵੀ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਖੜ੍ਹੀ ਹੋਈ ਹੈ। ਕਲਾਕਾਰ ਵੀ ਇਸ ਬੰਦ ਨੂੰ ਪੂਰਾ ਸਮਰਥਨ ਦੇ ਰਹੇ ਨੇ।

inside image of sippy gill and babbu maan image source- instagram
ਹੋਰ ਪੜ੍ਹੋ :  ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ 'ਚ ਵਧਾਇਆ ਮਾਣ, ਖੋਲ੍ਹਿਆ ਗਿਆ ‘ਸਿੱਖ ਸਪੋਰਟਸ ਕੰਪਲੈਕਸ’
inside image of sippy gill with farmer flag image source- instagram
ਪੰਜਾਬੀ ਗਾਇਕ ਸਿੱਪੀ ਗਿੱਲ ਨੇ ਭਾਰਤ ਬੰਦ ਨੂੰ ਸਮਰਥਨ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- ‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ....ਅਸੀਂ ਕਿਸਾਨ ਹਾਂ , ਅਸੀਂ ਮਜ਼ਦੂਰ ਹਾਂ.....ਆਉ ਆਪਣੇ ਖੇਤਾਂ ਦੀ ਰਾਖੀ ਕਰੀਏ ....✊🙏💪✌️ “ਨਾ ਛੇੜੀ ਸ਼ਾਹ ਅਸਵਾਰਾਂ ਨੂੰ , ਅਸੀਂ ਗੋਲਦੇ ਨਹੀਓ ਡਾਰਾਂ ਨੂੰ “   ਜ਼ੁਬਾਨ ਫਤਿਹ ਜਹਾਨ ਫਤਹਿ #respectindustry ✊ spread love .... SG’ । ਇਸ ਤਸਵੀਰ ਚ ਉਹ ਗਾਇਕ ਬੱਬੂ ਮਾਨ ਦੇ ਨਾਲ ਦਿਖਾਈ ਦੇ ਰਹੇ ਨੇ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
sippy gill image image source- instagram
ਦੱਸ ਦਈਏ ਗਾਇਕ Sippy Gill ਤੇ ਬੱਬੂ ਮਾਨ ਹਾਲ ਹੀ ‘ਚ 23 ਮਾਰਚ ਨੂੰ ਖਟਕੜ ਕਲਾਂ ਵਿਖੇ ਹੋਏ ਕਿਸਾਨ ਮਜ਼ਦੂਰ ਏਕਤਾ ਮਹਾਂਸਭਾ ‘ਚ ਸ਼ਾਮਿਲ ਹੋਏ ਸੀ। ਇਸ ਤੋਂ ਇਲਾਵਾ ਕਈ ਹੋਰ ਗਾਇਕਾਂ ਵੀ ਇਸ ਸਭਾ ‘ਚ ਆਪਣੀ ਹਾਜ਼ਿਰ ਲਗਵਾਈ ਸੀ।  ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਸਾਰੇ ਹੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ।
 
View this post on Instagram
 

A post shared by Sippy Gill (@sippygillofficial)

 

0 Comments
0

You may also like