ਗਾਇਕ ਸਿੱਪੀ ਗਿੱਲ ਦੇ ਨਵੇਂ ਗਾਣੇ ਨੇ ਲਿਆਂਦੀ ਵੀਵਰਜ਼ ਵਾਲੀ ਹਨੇਰੀ, ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਖੂਬ ਪਸੰਦ

written by Rupinder Kaler | November 25, 2019

ਗਾਇਕ ਸਿੱਪੀ ਗਿੱਲ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । We Don't Call 911 ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਸਿੱਪੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਆ ਰਿਹਾ ਹੈ ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਇੱਕ ਲੱਖ ਦੇ ਕਰੀਬ ਪਹੁੰਚ ਗਈ ਹੈ । ਇਸ ਗਾਣੇ ਵਿੱਚ ਸਿੱਪੀ ਦੀ ਲੁੱਕ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਗਾਣੇ ਦੇ ਬੋਲ ਹਰ ਇੱਕ ਵਿੱਚ ਨਵਾਂ ਜੋਸ਼ ਭਰ ਦਿੰਦੇ ਹਨ । https://www.instagram.com/p/B5Rr_ThguRr/ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ Dj Flow ਨੇ ਤਿਆਰ ਕੀਤਾ ਹੈ ਜਦੋਂ ਕਿ ਇਸ ਦੇ ਬੋਲ ਸੁਲਖਨ ਚੀਮਾ ਨੇ ਲਿਖੇ ਹਨ । ਗਾਣੇ ਦੀ ਵੀਡੀਓ ਤੇ ਪੂਰਾ ਪ੍ਰੋਜੈਕਟ ਰਾਹੁਲ ਚਾਹਲ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਗਾਣੇ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਸਿੱਪੀ ਗਿੱਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਜੱਦੀ ਸਰਦਾਰ ਫ਼ਿਲਮ ਤੋਂ ਬਾਅਦ ਹੁਣ ਮਰਜਾਣੇ ਫ਼ਿਲਮ ਵਿੱਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਜਾਣਕਾਰੀ ਉਹਨਾਂ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਕੇ ਖੁਦ ਦਿੱਤੀ ਸੀ । https://www.instagram.com/p/B5KkHHMAsSm/

0 Comments
0

You may also like