Advertisment

ਹੁਣ ਤੁਸੀਂ ਦੇਖ ਸਕੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਬ ਸੀਰੀਜ !

author-image
By Rupinder Kaler
New Update
ਹੁਣ ਤੁਸੀਂ ਦੇਖ ਸਕੋਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੈੱਬ ਸੀਰੀਜ !
Advertisment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਓਪਿਕ ਤੋਂ ਇਲਾਵਾ ਉਹਨਾਂ ਦੇ ਜੀਵਨ ਤੇ ਇੱਕ ਵੈੱਬ ਸੀਰੀਜ ਵੀ ਬਣ ਰਹੀ ਹੈ ਜਿਸ ਨੂੰ ਦਰਸ਼ਕ ਬਹੁਤ ਛੇਤੀ ਦੇਖ ਸਕਣਗੇ । ਇਸ ਵੈੱਬ ਸੀਰੀਜ ਨੂੰ ਉਮੇਸ਼ ਸ਼ੁਕਲਾ ਤੇ ਆਸ਼ੀਸ਼ ਵਾਘ ਮਿਲਕੇ ਬਣਾ ਰਹੇ ਹਨ । ਇਸ ਵੱੈਬ ਸੀਰੀਜ ਦਾ ਨਾਂ ਮੋਦੀ ਹੈ । ਇਹ ਵੈੱਬ ਸੀਰੀਜ ਅਪ੍ਰੈਲ ਵਿੱਚ ਸ਼ੁਰੂ ਹੋਣ ਜਾ ਰਹੀ ਹੈ । modi modi ਤਰੁਨ ਆਦਰਸ਼ ਨੇ ਇਸ ਵੱੈਬ ਸੀਰੀਜ ਦਾ ਪੋਸਟਰ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ । ਇਸ ਵਿਚ ਮੋਦੀ ਦਾ ਕਿਰਦਾਰ ਮਹੇਸ਼ ਠਾਕੁਰ ਨਿਭਾਅ ਰਹੇ ਹਨ । ਇਹ ਸੀਰੀਜ਼ 10 ਭਾਗਾਂ ਵਿੱਚ ਹੋਵੇਗੀ । 'ਓ ਮਾਈ ਗਾਡ' ਅਤੇ '102 ਨਾਟ ਆਊਟ' ਵਰਗੀਆਂ ਫ਼ਿਲਮਾਂ ਕਰ ਚੁੱਕੇ ਉਮੇਸ਼ ਸ਼ੁਕਲਾ ਨੂੰ ਇਸ ਵੈੱਬ ਸੀਰੀਜ ਤੋਂ ਬਹੁਤ ਉਮੀਦਾਂ ਹਨ । https://twitter.com/taran_adarsh/status/1105725767843893248 ਖਬਰਾਂ ਦੀ ਮੰਨੀਏ ਤਾਂ ਇਸ ਵੱੈਬ ਸੀਰੀਜ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਤੋਂ ਲੈ ਕੇ ਸਿਆਸੀ ਸਫ਼ਰ ਤੱਕ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ । ਇਸ ਸੀਰੀਜ ਦੀ ਕਹਾਣੀ ਮਿਹੀਰ ਭੁੱਟਾ ਤੇ ਰਾਧਿਕਾ ਆਨੰਦ ਨੇ ਲਿਖੀ ਹੈ । ਇਸ ਦਾ ਹਰ ਐਪੀਸੋਡ 35 ਤੋਂ 40 ਮਿੰਟ ਦਾ ਹੋਵੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment