ਬਾਜਵਾ ਪਰਿਵਾਰ ‘ਚ ਵਿਆਹ ਦੀਆਂ ਰੌਣਕਾਂ, ਰੁਬੀਨਾ ਬਾਜਵਾ ਨੇ ਆਪਣੇ ਪਰਿਵਾਰ ਦੇ ਨਾਲ ਕਰਵਾਇਆ ਫੋਟੋਸ਼ੂਟ

written by Lajwinder kaur | October 23, 2022 04:57pm

Rubina Bajwa News: ਇਨ੍ਹੀਂ ਦਿਨੀਂ ਬਾਜਵਾ ਪਰਿਵਾਰ ‘ਚ ਰੁਬੀਨਾ ਬਾਜਵਾ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹਨ। ਜਿਵੇਂ ਕਿ ਸਭ ਜਾਣਦੇ ਨੇ ਰੁਬੀਨਾ ਬਾਜਵਾ ਨਾਮੀ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ। ਰੁਬੀਨਾ ਬਾਜਵਾ ਵੀ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ, ਜੋ ਕਿ ਬਹੁਤ ਜਲਦ ਆਪਣੇ ਮੰਗੇਤਰ ਗੁਰਬਕਸ਼ ਚਾਹਲ ਨਾਲ ਵਿਆਹ ਕਰਵਾਉਣ ਜਾ ਰਹੀ ਹੈ।

ਹੋਰ ਪੜ੍ਹੋ : ਵਿੱਕੀ ਕੌਸ਼ਲ ਨੂੰ ਏਅਰਪੋਰਟ ‘ਤੇ ਅਚਾਨਕ ਮਿਲਿਆ ਪੁਰਾਣਾ ਦੋਸਤ, ਪਰ ਮਿਲਣ ਦੀ ਖੁਸ਼ੀ ‘ਚ ਕਰ ਬੈਠੇ ਅਜਿਹੀ ਗਲਤੀ, ਦੇਖੋ ਵਾਇਰਲ ਵੀਡੀਓ

actress rubina bajwa image source: Instagram

ਵਿਆਹ ਦੇ ਪ੍ਰੋਗਰਾਮਾਂ ਨੂੰ ਲੈ ਕੇ ਨੀਰੂ ਬਾਜਵਾ ਅਤੇ ਉਨ੍ਹਾਂ ਦਾ ਪਰਿਵਾਰ ਕਾਫ਼ੀ ਉਤਸ਼ਾਹਿਤ ਹੈ। ਇਸ ਬਾਰੇ ਨੀਰੂ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ 'ਤੇ ਫ਼ੈਨਜ਼ ਨੂੰ ਅਪਡੇਟ ਦੇ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਰੁਬੀਨਾ ਬਾਜਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਰਿਵਾਰ ਦੇ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

rubina image source: Instagram

ਇਨ੍ਹਾਂ ਤਸਵੀਰਾਂ ‘ਚ ਦੇਖ ਸਕਦੇ ਹੋ ਰੁਬੀਨਾ ਆਪਣੇ ਪਰਿਵਾਰ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਪਹਿਲੀ ਤਸਵੀਰ ‘ਚ ਰੁਬੀਨਾ ਆਪਣੀ ਮਾਂ ਅਤੇ ਦੋਵੇਂ ਭੈਣਾਂ ਦੇ ਨਾਲ ਨਜ਼ਰ ਆ ਰਿਹਾ ਹੈ। ਦੂਜੀ ਤਸਵੀਰ ‘ਚ ਉਹ ਆਪਣੀ ਮਾਂ ਦੇ ਨਾਲ ਦਿਖਾਈ ਦੇ ਰਹੀ ਹੈ ਤੇ ਤੀਜੀ ਤਸਵੀਰ ‘ਚ ਉਹ ਆਪਣੇ ਮੰਗੇਤਰ ਤੇ ਮਾਂ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀਆਂ ਸਟੋਰੀਆਂ ‘ਚ ਵੀ ਇਸ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਰੁਬੀਨਾ ਬਾਜਵਾ 26 ਅਕਤੂਬਰ ਨੂੰ ਆਪਣੇ ਮੰਗੇਤਰ ਗੁਰਬਕਸ਼ ਚਾਹਲ ਨਾਲ ਵਿਆਹ ਕਰਵਾਉਣ ਜਾ ਰਹੀ ਹੈ।

actress rubina bajwa image source: Instagram

ਰੁਬੀਨਾ ਬਾਜਵਾ ਜੋ ਕਿ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਜੁੜੀ ਹੋਈ ਹੈ। ਰੁਬੀਨਾ ਬਾਜਵਾ ਵੀ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ, ਜਿਸ ‘ਚ ‘ਮੁੰਡਾ ਹੀ ਚਾਹੀਦਾ’, ‘ਸਰਗੀ’, ‘ਲਾਈਏ ਜੇ ਯਾਰੀਆਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਇਸੇ ਸਾਲ ਉਹ ਅਖਿਲ ਨਾਲ ਫ਼ਿਲਮ 'ਤੇਰੀ ਮੇਰੀ ਗੱਲ ਬਣ ਗਈ' 'ਚ ਨਜ਼ਰ ਆਈ ਸੀ।

 

View this post on Instagram

 

A post shared by Rubina Bajwa (@rubina.bajwa)

You may also like