ਦਿੱਲੀ ਵਿਖੇ ਹੋਵੇਗੀ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ

Written by  PTC Buzz   |  December 13th 2017 10:38 AM  |  Updated: December 13th 2017 10:38 AM

ਦਿੱਲੀ ਵਿਖੇ ਹੋਵੇਗੀ ਵਿਰਾਟ ਅਤੇ ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ

ਵਿਰਾਟ ਕੋਹਲੀ ਇਕ ਤੋਂ ਬਾਅਦ ਇਕ ਸ਼ਤਕ ਮਾਰਨ ਤੋਂ ਬਾਅਦ, ਆਰਾਮ ਲਈ ਚਲੇ ਗਏ ਸੀ | ਪਰ ਇਸ ਆਰਾਮ ਦੇ ਪਿਛੇ ਦਾ ਕਾਰਨ ਹੁਣ ਜਾ ਕੇ ਸਾਰੀਆਂ ਨੂੰ ਪਤਾ ਲਗਾ ਹੈ | ਜੀ ਉਹ ਇਟਲੀ ਆਰਾਮ ਕਰਨ ਨਹੀਂ ਬਲਕਿ ਅਨੁਸ਼ਕਾ ਸ਼ਰਮਾ ਦੇ ਨਾਲ ਵਿਆਹ ਕਰਵਾਉਣ ਦੇ ਲਈ ਗਏ ਸੀ |

ਬਿਨਾ ਕਿੱਸੇ ਖ਼ਬਰ, ਬਿਨਾ ਕਿੱਸੇ ਅੱਪਡੇਟ ਦੇ ਵਿਰਾਟ ਤੇ ਅਨੁਸ਼ਕਾ ਨੇ ਚੁੱਪ ਚਾਪ ਇਟਲੀ ਦੇ ਵਿਚ ਵਿਆਹ ਕਰਵਾ ਲਿਆ | ਇਸ ਵਿਆਹ ਦੇ ਵਿਚ ਸਿਰਫ ਤੇ ਸਿਰਫ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਿਕ ਲੋਗ ਸ਼ਾਮਿਲ ਹੋਏ | ਪਰ ਜੋ ਵੀ ਕਹੋ ਵਿਰਾਟ ਕੋਹਲੀ ਨੇ ਪਤਾ ਨਹੀਂ ਦੁਨੀਆਂ ਦੀਆਂ ਕਿੰਨੀਆਂ ਹੀ ਕੁੜੀਆਂ ਦਾ ਦਿਲ ਤੋੜ ਦਿੱਤਾ | ਪਰ ਹੁਣ ਕਿ ਕਿੱਤਾ ਜਾ ਸਕਦਾ ਹੈ | ਹੁਣ ਤੇ ਵਿਰਾਟ ਕੋਹਲੀ ਸੱਤ ਜਨਮਾਂ ਦੇ ਲਈ ਹੋ ਗਏ ਨੇ ਅਨੁਸ਼ਕਾ ਸ਼ਰਮਾ ਦੇ | ਵਿਆਹ ਤੇ ਵਿਰਾਟ ਕੋਹਲੀ Virat Kohli ਨੇ ਭਾਵੇ ਇਟਲੀ ਦੇ ਵਿਚ ਕਰਵਾਇਆ ਪਰ ਰਿਸੈਪਸ਼ਨ ਉਹ ਦਿੱਲੀ ਤੇ ਮੁੰਬਈ ਦੇ ਵਿਚ ਹੀ ਕਰਣਗੇ | ਫਿਲਹਾਲ ਤਾਂ 21 ਦਸੰਬਰ ਨੂੰ ਉਨ੍ਹਾਂ ਦੀ ਰਿਸੈਪਸ਼ਨ ਦਿੱਲੀ ਦੇ ਵਿਚ ਹੈ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network