ਅਕਸ਼ੇ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਵਿਆਹ ਦੀਆਂ ਤਸਵੀਰਾਂ

written by Shaminder | June 16, 2021

ਅਕਸ਼ੇ ਕੁਮਾਰ ਤੇ ਟਵਿੰਕਲ ਖੰਨਾ ਦਾ ਵਿਆਹ 2001 ‘ਚ ਹੋਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਵੀਹ ਸਾਲ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਜੋੜੇ ਨੇ ਮੀਡੀਆ ‘ਤੇ ਛਿਪ ਕੇ ਇੱਕ ਰਿਵਾਇਤੀ ਸਮਾਰੋਹ ‘ਚ ਵਿਆਹ ਕਰ ਲਿਆ ਸੀ । twinkle ਹੋਰ ਪੜ੍ਹੋ : ਸੋਨੂੰ ਸੂਦ ਦੀਆਂ ਵਧੀਆਂ ਮੁਸ਼ਕਲਾਂ, ਕੋਰੋਨਾ ਦੀਆਂ ਦਵਾਈਆਂ ਨੂੰ ਲੈ ਕੇ ਜਾਂਚ ਦੇ ਹੁਕਮ 
Twinkle ਇਹ ਵਿਆਹ ਪ੍ਰਸਿੱਧ ਡਿਜ਼ਾਈਨਰ ਅਬੁ ਜਾਨੀ ਅਤੇ ਸੰਦੀਪ ਖੋਸਲਾ ਦੇ ਘਰ ਹੋਇਆ ਸੀ । ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਦੋਨਾਂ ਨੇ ਵਿਆਹ ਵਾਲੇ ਦਿਨ ਮੈਚ ਕਰਦਾ ਹੋਇਆ ਵਿਆਹ ਦਾ ਜੋੜਾ ਪਾਇਆ ਸੀ । ਦੱਸ ਦਈਏ ਕਿ ਟਵਿੰਕਲ ਖੰਨਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਉਹ ਹੁਣ ਬਤੌਰ ਰਾਈਟਰ ਅਤੇ ਪ੍ਰੋਡਿਊਸਰ ਕੰਮ ਕਰ ਰਹੀ ਹੈ । Akshay ਅਕਸ਼ੇ ਫ਼ਿਲਮਾਂ ‘ਚ ਸਰਗਰਮ ਹਨ ਅਤੇ ਜਲਦ ਹੀ ਉਸ ਦੀ ਫ਼ਿਲਮ ਬੈਲਬੌਟਮ ਰਿਲੀਜ਼ ਹੋਣ ਜਾ ਰਹੀ ਹੈ ।ਫੈਨਜ਼ ਲੰਬੇ ਸਮੇਂ ਤੋਂ ਅਕਸ਼ੇ ਦੀ ਆਉਣ ਵਾਲੀ ਫਿਲਮ 'ਬੈੱਲ ਬੋਟਮ' ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਖਿਲਾੜੀ ਅਕਸ਼ੇ ਕੁਮਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਇਹ ਫਿਲਮ ੨੭ ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।  

0 Comments
0

You may also like