
Athiya Shetty, KL Rahul News: ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇਐਲ ਰਾਹੁਲ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਜੋੜੀ ਦੇ ਵਿਆਹ ਦੀ ਚਰਚਾ ਵੀ ਤੇਜ਼ ਹੋ ਗਈ ਹੈ। ਹਾਲ ਹੀ ਵਿੱਚ ਆਥੀਆ ਤੇ ਰਾਹੁਲ ਨੇ ਇੱਕਠੇ ਨਵੇਂ ਸਾਲ ਦਾ ਸਵਾਗਤ ਕੀਤਾ ਤੇ ਦੋਵਾਂ ਨੂੰ ਐਤਵਾਰ ਸ਼ਾਮ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ।
ਐਤਵਾਰ ਸ਼ਾਮ ਨੂੰ ਪੈਪਰਾਜ਼ੀਸ ਨੇ ਇਸ ਜੋੜੀ ਨੂੰ ਮੁੰਬਈ ਏਅਰਪੋਰਟ 'ਤੇ ਉਦੋਂ ਸਪਾਟ ਕੀਤਾ ਜਦੋਂ ਦੋਵੇਂ ਨਵੇਂ ਸਾਲ ਦਾ ਜਸ਼ਨ ਮਨਾ ਕੇ ਵਾਪਿਸ ਪਰਤੇ। ਇਸ ਦੌਰਾਨ, ਆਥੀਆ ਨੇ ਚਿੱਟੇ ਟੌਪ ਅਤੇ ਬਲੂ ਜੀਨਸ ਦੇ ਉੱਪਰ ਬਲੈਕ ਲੈਦਰ ਕੋਟ ਨਾਲ ਆਪਣੀ ਲੁੱਕ ਨੂੰ ਕੂਲ ਅਤੇ ਕੈਜ਼ੂਅਲ ਅੰਦਾਜ਼ 'ਚ ਨਜ਼ਰ ਆਈ। ਜਦੋਂ ਕਿ ਰਾਹੁਲ ਨੇ ਚਿੱਟੀ ਕਮੀਜ਼ ਅਤੇ ਭੂਰੇ ਰੰਗ ਦੀ ਪੈਂਟ ਉੱਤੇ ਸਲੇਟੀ ਰੰਗ ਦਾ ਸਵੈਟਰ ਪਾਇਆ ਹੋਇਆ ਸੀ।
2023 ਦੇ ਸ਼ੁਰੂ ਵਿੱਚ ਜੋੜੇ ਦੇ ਵਿਆਹ ਦੇ ਬੰਧਨ ਵਿੱਚ ਬੱਝਣ ਦੀਆਂ ਅਫਵਾਹਾਂ ਹਨ। ਇਸ ਸਭ ਦੇ ਵਿਚਕਾਰ, ਕ੍ਰਿਕਟਰ ਨੇ ਦਸੰਬਰ ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਤੋਂ ਸ਼੍ਰੀਲੰਕਾ ਦੇ ਖਿਲਾਫ ਆਉਣ ਵਾਲੇ ਮੈਚਾਂ ਲਈ ਛੁੱਟੀ ਦੀ ਬੇਨਤੀ ਵੀ ਕੀਤੀ ਸੀ।

ਦੱਸ ਦੇਈਏ ਕਿ ਜੋੜੇ ਨੇ ਦੁਬਈ ਵਿੱਚ ਇਕੱਠੇ ਨਵੇਂ ਸਾਲ ਦਾ ਜਸ਼ਨ ਮਨਾਇਆ। ਆਥੀਆ ਨੇ ਆਪਣੇ ਦੋਸਤਾਂ ਦੇ ਇੰਸਟਾਗ੍ਰਾਮ ਸਟੋਰੀਜ਼ ਤੋਂ ਰਾਹੁਲ ਨਾਲ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਇੰਸਟਾਗ੍ਰਾਮ 'ਤੇ ਨੇ ਦੁਬਈ ਤੋਂ ਪਰਤ ਰਹੇ ਜੋੜੇ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ। ਹਾਲਾਂਕਿ ਰਾਹੁਲ ਅਤੇ ਆਥੀਆ ਦੋਵੇਂ ਵੱਖਰੇ ਤੌਰ 'ਤੇ ਏਅਰਪੋਰਟ ਪਹੁੰਚੇ ਸਨ, ਪਰ ਉਨ੍ਹਾਂ ਨੂੰ ਇਕ ਹੀ ਕਾਰ 'ਚ ਜਾਂਦੇ ਦੇਖਿਆ ਗਿਆ।

ਹੋਰ ਪੜ੍ਹੋ: ਪੰਜਾਬੀ ਗਾਇਕ ਕਾਕਾ ਨੇ ਹਾਸਿਲ ਕੀਤੀ ਵੱਡੀ ਉਪਲਬਧੀ, ਯੂਟਿਊਬ ਤੋਂ ਮਿਲਿਆ ਗੋਲਡ ਪਲੇਅ ਬਟਨ
ਦੱਸ ਦਈਏ ਕਿ ਆਥੀਆ ਅਤੇ ਰਾਹੁਲ ਪਿਛਲੇ ਕੁਝ ਸਾਲਾਂ ਤੋਂ ਡੇਟ ਕਰ ਰਹੇ ਹਨ, ਪਰ ਦੋਵਾਂ ਨੇ ਅਜੇ ਤੱਕ ਆਪਣੇ ਰਿਸ਼ਤੇ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਹਾਲਾਂਕਿ ਦੋਹਾਂ ਨੂੰ ਛੁੱਟੀਆਂ 'ਤੇ ਇਕੱਠੇ ਦੇਖਿਆ ਗਿਆ ਹੈ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੀਆਂ ਤਸਵੀਰਾਂ 'ਚ ਵੀ। ਪਿਛਲੇ ਸਾਲ, ਕ੍ਰਿਕਟਰ ਨੂੰ ਆਥੀਆ ਦੇ ਪਰਿਵਾਰ ਨਾਲ ਘੁੰਮਦੇ ਦੇਖਿਆ ਗਿਆ ਸੀ, ਜਿਸ ਵਿੱਚ ਉਸਦਾ ਭਰਾ ਅਹਾਨ ਸ਼ੈੱਟੀ ਵੀ ਸ਼ਾਮਲ ਸੀ, ਜਿਸ ਨੇ ਪਿਛਲੇ ਸਾਲ 'ਟਡਾਪ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ।
View this post on Instagram
