ਕਰੀਨਾ ਕਪੂਰ ਦੀ ਮੰਡਪ 'ਚ ਐਂਟਰੀ ਦਾ ਸੀਨ ਹੋਇਆ ਵਾਇਰਲ

Written by  Gourav Kochhar   |  June 02nd 2018 10:09 AM  |  Updated: June 02nd 2018 10:09 AM

ਕਰੀਨਾ ਕਪੂਰ ਦੀ ਮੰਡਪ 'ਚ ਐਂਟਰੀ ਦਾ ਸੀਨ ਹੋਇਆ ਵਾਇਰਲ

'ਵੀਰੇ ਦੀ ਵੈਡਿੰਗ' ਫਿਲਮ ਦੇ ਰਿਲੀਜ਼ ਹੁੰਦੇ ਹੀ ਹੁਣ ਇਸ ਫਿਲਮ ਦੇ ਕਈ ਮਜ਼ੇਦਾਰ ਸੀਨਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੇ ਹਨ। 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਵੀਰੇ ਦੀ ਵੈਡਿੰਗ' ਫਿਲਮ 'ਚ ਕਰੀਨਾ ਕਪੂਰ Kareena kapoor ਦੇ ਮੰਡਪ 'ਚ ਐਂਟਰੀ ਕਰਦੇ ਹੋਏ ਪਰਦੇ ਦੇ ਪਿੱਛੇ ਦਾ ਇਕ ਸੀਨ ਛਾਇਆ ਹੋਇਆ ਹੈ। ਫੈਨ ਕਲੱਬ 'ਤੇ ਸ਼ੇਅਰ ਕੀਤੇ ਜਾ ਰਹੇ ਇਸ ਸੀਨ 'ਚ ਕਰੀਨਾ ਕਪੂਰ ਨੂੰ ਦੁਲਹਨ ਦੇ ਲੁੱਕ 'ਚ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਕਈ ਚੀਜ਼ਾਂ ਅਜਿਹੀਆਂ ਹਨ, ਜੋ ਫਿਲਮ ਪ੍ਰਤੀ ਫੈਨਜ਼ ਦੇ ਕ੍ਰੇਜ਼ ਨੂੰ ਹੋਰ ਵਧਾ ਰਿਹਾ ਹੈ। ਕਰੀਨਾ ਕਪੂਰ ਦੀ ਇਸ ਐਂਟਰੀ ਦੀ ਸਭ ਤੋਂ ਖਾਸ ਗੱਲ ਹੈ ਉਸ ਦੀ ਮੰਡਪ 'ਚ ਐਂਟਰੀ ਭਰਾਵਾਂ ਨਾਲ ਨਹੀਂ ਸਗੋਂ ਦੋਸਤਾਂ ਨਾਲ ਹੁੰਦੀ ਹੈ। ਇਸ ਐਂਟਰੀ ਨੂੰ ਮਾਡਰਨ ਰਾਇਲ ਵੈਡਿੰਗ ਦੀ ਤਰ੍ਹਾਂ ਪੇਸ਼ ਕੀਤਾ ਗਿਆ ਹੈ, ਜਿਸ 'ਚ ਦੁਲਹਨ ਅਕਸਰ ਆਪਣੀ ਬ੍ਰਾਈਡਮੇਡਸ ਨਾਲ ਐਂਟਰੀ ਕਰਦੀ ਹੈ।

veere di wedding

ਦੱਸਣਯੋਗ ਹੈ ਕਿ ਕਰੀਨਾ ਕਪੂਰ kareena kapoor ਇਸ ਬ੍ਰਾਈਡਲ ਲੁੱਕ 'ਚ ਕਾਫੀ ਸ਼ਾਨਦਾਰ ਲੱਗ ਰਹੀ ਹੈ, ਜਿਸ 'ਚ ਉਹ ਆਫ ਸ਼ੋਲਡਰ ਚੋਲੀ ਲਹਿੰਗੇ 'ਚ ਦਿਖ ਰਹੀ ਹੈ। ਇਸ ਲਹਿੰਗੇ ਚੋਲੀ 'ਚ ਕਰੀਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। 'ਵੀਰੇ ਦੀ ਵੈਡਿੰਗ' ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਨਿਰਦੇਸ਼ਕ ਸ਼ਸ਼ਾਂਕ ਘੋਸ਼ ਦੀ ਫਿਲਮ ‘ਵੀਰੇ ਦੀ ਵੈਡਿੰਗ’ ਅੱਜ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਖਾਨ, ਸੋਨਮ ਕਪੂਰ Sonam Kapoor , ਸ਼ਿਖਾ ਤਲਸਾਨੀਆ, ਸਵਰਾ ਭਾਸਕਰ, ਸੁਮੀਤ ਵਿਆਸ, ਨੀਨਾ ਗੁਪਤਾ ਅਹਿਮ ਭੂਮਿਕਾ ‘ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ ‘A’ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਇਹ ਫਿਲਮ ਪਾਕਿਸਤਾਨ ‘ਚ ਬੈਨ ਹੈ|

https://www.instagram.com/p/Bje0WcOHaxz/?utm_source=ig_embed

Veerey di wedding

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network