ਦਿਲੀਪ ਕੁਮਾਰ ਨੇ ਜੋ ਗੱਲ ਕਈ ਦਹਾਕੇ ਪਹਿਲਾਂ ਕਹੀ ਸੀ ਉਹ ਅੱਜ ਸੱਚ ਸਾਬਿਤ ਹੋ ਰਹੀ ਹੈ, ਵੀਡੀਓ ਕੀਤਾ ਸ਼ੇਅਰ

written by Rupinder Kaler | May 26, 2021 03:06pm

ਪੂਰਾ ਦੇਸ਼ ਕੋਰੋਨਾ ਦੇ ਸੰਕਟ ਨਾਲ ਜੂਝ ਰਿਹਾ ਹੈ, ਹਸਪਤਾਲਾਂ ਵਿੱਚ ਬੈੱਡ ਨਹੀਂ ਤੇ ਸਸਤੀਆਂ ਦਵਾਈਆਂ ਦੀ ਵੀ ਕਾਲਾ ਬਜ਼ਾਰੀ ਹੋ ਰਹੀ ਹੈ । ਮਹਾਮਾਰੀ ਵਿੱਚ ਮਰਨ ਵਾਲੇ ਲੋਕਾਂ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ । ਅਜਿਹੇ ਹਲਾਤਾਂ ਵਿੱਚ ਦਲੀਪ ਕੁਮਾਰ ਦਾ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

happy dilip kumar and saira bano Pic Courtesy: Instagram

ਹੋਰ ਪੜ੍ਹੋ :

ਕਦੇ ਵੇਖਿਆ ਹੈ ਅਜਿਹਾ ਪਿੰਡ, ਖੂਬਸੂਰਤੀ ਦੇਖ ਕੇ ਰਹਿ ਜਾਓਗੇ ਦੰਗ

dilip kumar bollywood actor Pic Courtesy: Instagram

ਇਸ ਵੀਡੀਓ ਵਿੱਚ ਉਹਨਾਂ ਨੇ ਜੋ ਡਾਈਲੌਗ ਬੋਲੇ ਹਨ । ਉਹਨਾਂ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਹ ਉਹਨਾਂ ਦੀ ਫ਼ਿਲਮ ਫੁੱਟਪਾਥ ਦੀ ਹੈ । ਜਿਹੜੀ ਕਿ ਦੇਸ਼ ਵਿੱਚ ਬਣੇ ਅੱਜ ਦੇ ਹਲਾਤਾਂ ਤੇ ਸਟੀਕ ਬੈਠਦੀ ਹੈ ।

 

Dilip Kumar Honoured By World Book Of Records, London For His Cinematic Contribution Pic Courtesy: Instagram

ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਮਹਾਮਾਰੀ ਵਿੱਚ ਲੋਕ ਕਿਸ ਤਰ੍ਹਾਂ ਗਰੀਬਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹਨ । ਜਦੋਂ ਕਿ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ । ਭੁੱਖਿਆਂ ਨੂੰ ਅਨਾਜ਼ ਨਾ ਦੇ ਕੇ ਉਸ ਨੂੰ ਉੱਚੀ ਕੀਮਤ ਤੇ ਵੇਚਿਆ ਜਾ ਰਿਹਾ ਹੈ । ਇਸ ਵੀਡੀਓ ਨੂੰ ਧਰਮਿੰਦਰ ਨੇ ਵੀ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਹੈ ।

You may also like