‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ’ਚ ਦੇਸੀ ਕਰਿਊ ਵਾਲੇ ਸੱਤਾ ਤੇ ਗੋਲਡੀ ਨੇ ਖੋਲੇ ਦਿਲ ਦੇ ਰਾਜ਼

written by Rupinder Kaler | February 05, 2020

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਅੱਜ ਯਾਨੀ 5 ਫਰਵਰੀ ਨੂੰ ‘ਦੇਸੀ ਕਰਿਊ’ ਨਾਂਅ ਨਾਲ ਮਸ਼ਹੂਰ ਗੋਲਡੀ ਤੇ ਸੱਤਾ ਆ ਰਹੇ ਹਨ । ਇਸ ਸ਼ੋਅ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇਹ ਜੋੜੀ ਉਹਨਾਂ ਗੱਲਾਂ ਤੋਂ ਪਰਦਾ ਹਟਾਏਗੀ ਜਿੰਨ੍ਹਾਂ ਦਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ ।

ਇਸ ਸ਼ੋਅ ਵਿੱਚ ਆਪਣਾ ਰਾਜ਼ ਖੋਲਦੇ ਹੋਏ ਸੱਤਾ ਤੇ ਗੋਲਡੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਪਹਿਲੀ ਵਾਰ ਕੈਮਰਾ ਫੇਸ ਕੀਤਾ ਸੀ, ਤੇ ਕੈਮਰੇ ਨੂੰ ਦੇਖ ਕੇ ਉਹਨਾਂ ਦੇ ਪਸੀਨੇ ਛੁੱਟ ਗਏ ਸਨ । ਗੋਲਡੀ ਤੇ ਦੱਸਿਆ ਕਿ ਉਹਨਾਂ ਨੂੰ ਪਹਿਲੀ ਵਾਰ ਪੀਜ਼ਾ ਹੱਟ ਗਾਣੇ ਵਿਚ ਫੀਚਰ ਕੀਤਾ ਗਿਆ ਸੀ । ਇਸ ਤੋਂ ਇਲਾਵਾ ਇਸ ਸ਼ੋਅ ਵਿੱਚ ਗੋਲਡੀ ਨੇ ਇਹ ਵੀ ਖੁਲਾਸਾ ਕੀਤਾ ਕਿ ਮਿਊਜ਼ਿਕ ਦੇ ਖੇਤਰ ਵਿੱਚ ਆਉਣ ਤੋਂ ਪਹਿਲਾਂ ਪਾਲਸੀਆਂ ਵੇਚਣ ਦਾ ਕੰਮ ਕਰਦੇ ਸਨ ।

https://www.instagram.com/p/B8JNL0FI7tw/

ਸੋ ਸੱਤਾ ਤੇ ਗੋਲਡੀ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।

You may also like