ਅਜਿਹਾ ਕੀ ਹੋਇਆ ਕਿ ਸੰਜੇ ਦੱਤ ਆਪਣੇ ਇਲਾਜ ਦੌਰਾਨ ਹੀ ਪਹੁੰਚ ਗਏ ਦੁਬਈ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | September 16, 2020

ਅਦਾਕਾਰ ਸੰਜੇ ਦੱਤ ਅਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਮੁਸ਼ਕਿਲ ਦੌਰ ‘ਚ ਗੁਜ਼ਰ ਰਿਹਾ ਹੈ । ਕਿਉਂਕਿ ਸੰਜੇ ਦੱਤ ਲੰਗ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਨੇ । ਬੀਤੇ ਮਹੀਨੇ ਹੀ ਉਨ੍ਹਾਂ ਨੂੰ ਆਪਣੀ ਇਸ ਬਿਮਾਰੀ ਦੇ ਬਾਰੇ ਪਤਾ ਲੱਗਿਆ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਕੋਕਿਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ‘ਚ ਆਪਣਾ ਇਲਾਜ ਸ਼ੁਰੂ ਕਰਵਾ ਦਿੱਤਾ ਹੈ ।

ਹੋਰ ਪੜ੍ਹੋ:ਕੈਂਸਰ ਦੀ ਬਿਮਾਰੀ ਦਾ ਸਾਹਮਣਾ ਕਰ ਰਹੇ ਸੰਜੇ ਦੱਤ ਦੀ ਨਵੀਂ ਫੋਟੋ ਆਈ ਸਾਹਮਣੇ, ਮਾਨਿਅਤਾ ਦੱਤ ਨੇ ਦੱਸਿਆ ਕਿਸ ਤਰ੍ਹਾਂ ਦੇ ਹਨ ਹਲਾਤ

Sanjay Dutt Sanjay Dutt

ਸੰਜੇ ਦੱਤ ਮਜ਼ਬੂਤੀ ਦੇ ਨਾਲ ਇਸ ਬਿਮਾਰੀ ਦਾ ਇਲਾਜ ਹੀ ਨਹੀਂ ਕਰਵਾ ਰਹੇ, ਬਲਕਿ ਆਪਣੇ ਰੋਜ਼ਮਰਾ ਦੇ ਕੰਮ ਕਾਜ ਵੀ ਕਰ ਰਹੇ ਨੇ । ਇਸੇ ਦੌਰਾਨ ਉਹ ਆਪਣੇ ਅਧੂਰੇ ਪ੍ਰਾਜੈਕਟਸ ਨੂੰ ਵੀ ਪੂਰਾ ਕਰ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਕੀਮੋਥੈਰੇਪੀ ਕਰਵਾਈ ਸੀ ।

Sanjay With Manyata Sanjay With Manyata

ਹੁਣ ਖ਼ਬਰ ਆ ਰਹੀ ਹੈ ਕਿ ਉਹ ਆਪਣੀ ਪਤਨੀ ਦੇ ਨਾਲ ਦੁਬਈ ਪਹੁੰਚ ਚੁੱਕੇ ਹਨ । ਦਰਅਸਲ ਉਹ ਬੀਤੇ ਦਿਨ ਦੁਬਈ ਲਈ ਨਿਕਲੇ ਸਨ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਦੁਬਈ ‘ਚ ਹਨ ਅਤੇ ਆਪਣੀਆਂ ਕਲਾਸਾਂ ਲੈ ਰਹੇ ਹਨ । ਖ਼ਬਰਾਂ ਮੁਤਾਬਕ ਸੰਜੇ ਦੱਤ ਦਾ ਆਪਣੇ ਬੱਚਿਆਂ ਨੂੰ ਮਿਲਣ ਦਾ ਬਹੁਤ ਮਨ ਸੀ ।

ਜਿਸ ਤੋਂ ਬਾਅਦ ਉਹ ਆਪਣੇ ਬੱਚਿਆਂ ਨੂੰ ਮਿਲਣ ਲਈ ਪਹੁੰਚੇ ਹਨ । ਖ਼ਬਰਾਂ ਮੁਤਾਬਕ ਉਹ ਦਸ ਦਿਨਾਂ ਬਾਅਦ ਮੁੰਬਈ ਵਾਪਸ ਆ ਸਕਦੇ ਹਨ ।

 

 

 

 

 

You may also like