ਆਹ ! ਕੀ ਹੋਇਆ ਹਿਮਾਂਸ਼ੀ ਖੁਰਾਣਾ ਨੂੰ, ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਡ੍ਰਿਪ ਲਗਵਾਉਂਦੇ ਦੀ ਤਸਵੀਰ

written by Lajwinder kaur | May 26, 2022

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। Himanshi Khurana ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਪਰ ਹਿਮਾਂਸ਼ੀ ਖੁਰਾਣਾ ਦੀ ਇੰਸਟਾਗ੍ਰਾਮ ਸਟੋਰੀ ਦੇਖ ਕੇ ਉਨ੍ਹਾਂ ਪ੍ਰਸ਼ੰਸਕ ਚਿੰਤਤ ਹੋ ਗਏ ਹਨ।

ਹੋਰ ਪੜ੍ਹੋ : ਏ ਆਰ ਰਹਿਮਾਨ ਨੂੰ ਮਿਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ, ਤਸਵੀਰਾਂ ਸ਼ੇਅਰ ਕਰਦੇ ਹੋਏ ਜਵੰਦਾ ਨੇ ਦੱਸਿਆ AR Rahman ਸਾਬ੍ਹ ਦੀ ਸਾਦਗੀ ਬਾਰੇ

Asim Riaz And Himanshi Khurana-min image source Twitter

ਜੀ ਹਾਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਆਪਣੀ ਕੁਝ ਤਸਵੀਰਾਂ ਤੋਂ ਬਾਅਦ ਇੱਕ ਡ੍ਰਿਪ ਚੜ੍ਹਾਉਣ ਵਾਲੀ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ ਆਇਰਨ ਡ੍ਰਿਪ।

inside image of himanshi khurana

ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ । ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ ਵਿੱਚ ਇੱਕ ਮਾਡਲ ਵਜੋਂ ਕੀਤੀ ਸੀ। ਉਸ ਨੂੰ ਮਿਸ ਲੁਧਿਆਣਾ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸਨੇ ਕਈ ਮਿਊਜ਼ਿਕ ਵੀਡੀਓ ਵੀ ਕੀਤੇ ਹਨ।

Himanshi Khurana , image source Twitter

ਜੇ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਅਦਾਕਾਰਾ ਹੈ, ਉਹ ਲਗਭਗ ਹਰ ਪੰਜਾਬੀ ਸਿੰਗਰਾਂ ਦੇ ਨਾਲ ਕੰਮ ਕਰ ਚੁੱਕੀ ਹੈ। ਪਿਛਲੇ ਸਾਲ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ‘ਚ ਵੀ ਨਜ਼ਰ ਆਈ ਹੈ। ਇਸ ਤੋਂ ਇਲਾਵਾ ਉਹ ਆਸਿਮ ਰਿਆਜ਼ ਨਾਲ ਦੋਸਤੀ ਕਰਕੇ ਖੂਬ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਹ ਦੋਸਤੀ ਬਿੱਗ ਬੌਸ ਸੀਜ਼ਨ 13 ਚੋਂ ਸ਼ੁਰੂ ਹੋਈ ਸੀ। ਦੋਵਾਂ ਨੂੰ ਅਕਸਰ ਹੀ ਇਕੱਠੇ ਕਈ ਵਾਰ ਸਪਾਟ ਕੀਤਾ ਗਿਆ ਹੈ। ਪਿਛਲੇ ਸਾਲ ਦੋਵੇਂ ਇਕੱਠੇ ਲੰਡਨ ਘੁੰਮਣ ਗਏ ਸਨ।

ਹੋਰ ਪੜ੍ਹੋ : ਸ਼ੇਰ ਬੱਗਾ ਫ਼ਿਲਮ ਦਾ ਪਹਿਲਾ ਗੀਤ ‘RAJA JATT’ ਦਾ ਪੋਸਟਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਰੋਮਾਂਟਿਕ ਕਮਿਸਟਰੀ

You may also like