ਨਾ ਆ ਰਿਹਾ ਹੈ ਮੈਸੇਜ, ਨਾ ਜਾ ਰਿਹਾ ਹੈ... WhatsApp ਦਾ ਸਰਵਰ ਡਾਊਨ, ਦੇਸ਼ ਭਰ 'ਚ ਲੋਕ ਹੋਏ ਪ੍ਰੇਸ਼ਾਨ

written by Lajwinder kaur | October 25, 2022 01:37pm

WhatsApp is Down: ਅੱਜ ਦੁਪਹਿਰ ਤੋਂ ਬਾਅਦ ਅਚਾਨਕ ਵਟਸਐਪ ਡਾਊਨ ਹੋ ਗਿਆ ਹੈ। 10-15 ਮਿੰਟ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਵਟਸਐਪ 'ਤੇ ਕੁਝ ਵੀ ਸਾਂਝਾ ਕਿਉਂ ਨਹੀਂ ਕੀਤਾ ਜਾ ਰਿਹਾ ਹੈ। ਸਭ ਨੂੰ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਉਨ੍ਹਾਂ ਦਾ ਇੰਟਰਨੈੱਟ ਵਰਕ ਨਹੀਂ ਕਰ ਰਿਹਾ ਹੈ, ਜਿਸ ਕਰਕੇ ਹਰ ਕੋਈ ਆਪੋ ਆਪਣੇ ਇੰਟਰਨੈੱਟ ਕੁਨੈਕਸ਼ਨ ਨੂੰ ਬਾਰ-ਬਾਰ ਚੈੱਕ ਕਰ ਰਹੇ ਸਨ। ਪਰ ਜਦੋਂ ਵਟਸਐਪ ਥੋੜੀ ਦੇਰ ਤੱਕ ਨਹੀਂ ਚੱਲਿਆ ਤਾਂ ਸਮਝ ਆਈ ਕਿ ਮਾਮਲਾ ਕੀ ਹੈ।

ਹੋਰ ਪੜ੍ਹੋ : ਕਰੀਨਾ-ਸੈਫ ਪੁੱਤ ਤੈਮੂਰ ਨਾਲ ਦੇ ਰਹੇ ਸੀ ਪੋਜ਼ ਤਾਂ ਗੁੱਸੇ ‘ਚ ਆਏ ਨੰਨ੍ਹੇ ਜੇਹ ਨੇ ਕਰ ਦਿੱਤੀ ਅਜਿਹੀ ਹਰਕਤ, ਦੇਖੋ ਤਸਵੀਰ

whatsapp image source: twitter

ਫਿਲਹਾਲ ਅੱਧੇ ਘੰਟੇ ਤੋਂ ਇਹ ਸਥਿਤੀ ਬਣੀ ਹੋਈ ਹੈ। ਵਟਸਐਪ ਸਰਵਰ ਦੁਪਹਿਰ 12.45 ਵਜੇ ਤੋਂ ਡਾਊਨ ਹੈ। ਹਾਲਾਂਕਿ ਵਟਸਐਪ ਵੱਲੋਂ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਕਿਹਾ ਗਿਆ ਹੈ। ਲੋਕਾਂ ਨੇ ਟਵਿੱਟਰ 'ਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਹਨ। ਜਿਸ ਕਰਕੇ #whatsappdown ਟਰੈਂਡ ਕਰ ਰਿਹਾ ਹੈ। ਟਵਿੱਟਰ 'ਤੇ ਮੀਮਜ਼ ਦਾ ਹੜ੍ਹ ਆ ਗਿਆ। ਇੱਕ ਪਾਸੇ ਲੋਕ ਸਮੱਸਿਆਵਾਂ ਸਾਂਝੀਆਂ ਕਰ ਰਹੇ ਸਨ ਤੇ ਮੀਮਸ ਵੀ ਖੂਬ ਵਾਇਰਲ ਹੋ ਰਹੇ ਹਨ।

whatsapp not working image source: twitter

ਦੇਸ਼ ਭਰ ਵਿੱਚ ਲੱਖਾਂ ਲੋਕ ਸੁਨੇਹੇ, ਫੋਟੋਆਂ ਅਤੇ ਵੀਡੀਓ ਭੇਜਣ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਦੇ ਹਨ। WhatsApp ਆਈਫੋਨ, ਐਂਡਰਾਇਡ ਫੋਨ ਤੋਂ ਲੈ ਕੇ ਲੈਪਟਾਪ 'ਤੇ ਵੀ ਚੱਲਦਾ ਹੈ। ਜਿਸ ਕਰਕੇ ਹੁਣ ਲੋਕ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

whats app not working image source: twitter

 

 

You may also like