ਪ੍ਰਿਯੰਕਾ ਚੋੋੋਪੜਾ ਨੂੰ ਜਦੋਂ ਇੱਕ ਕੁੜੀ ਨੇ ਕੀਤਾ ਸੀ ਪ੍ਰਪੋਜ਼, ਇਸ ਤਰ੍ਹਾਂ ਛੁਡਵਾਉਣਾ ਪਿਆ ਖਹਿੜਾ

written by Shaminder | May 24, 2021

ਪ੍ਰਿਯੰਕਾ ਚੋਪੜਾ ਭਾਵੇਂ ਵਿਦੇਸ਼ ‘ਚ ਵੱਸ ਗਏ ਹਨ । ਪਰ ਆਪਣੇ ਦੇਸ਼ ਦੇ ਲਈ ਉਨ੍ਹਾਂ ਦਾ ਪਿਆਰ ਬਰਕਰਾਰ ਹੈ । ਬੀਤੇ ਦਿਨੀਂ ਅਦਾਕਾਰਾ ਨੇ ਕੋਰੋਨਾ ਵਾਇਰਸ ਦੇ ਨਾਲ ਪੀੜਤ ਲੋਕਾਂ ਲਈ ਫੰਡ ਵੀ ਇੱਕਠਾ ਕੀਤਾ ਸੀ । ਉਸ ਦਾ ਇੱਕ ਕਿੱਸਾ ਏਨੀਂ ਦਿਨੀਂ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ।

priyanka Image From Priyanka Chopra's Instagram
ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਬੇਟਾ ਸਫਾਈ ਕਰਦਾ ਆਇਆ ਨਜ਼ਰ, ਗਾਇਕ ਨੇ ਸਾਂਝਾ ਕੀਤਾ ਵੀਡੀਓ 
priyanka Image From Priyanka Chopra's Instagram
ਦਰਅਸਲ ਇੱਕ ਸ਼ੋਅ ‘ਚ ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੂੰ ਇੱਕ ਮਹਿਲਾ ਨੇ ਆਪਣੇ ਵੱਲ ਆਕ੍ਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਸ ਨਾਲ ਰੋਮਾਂਟਿਕ ਹੋ ਸਕੇ । ਜਿਸ ਤੋਂ ਬਾਅਦ ਪ੍ਰਿਯੰਕਾ ਨੇ ਉਸ ਮਹਿਲਾ ਨੂੰ ਝੂਠ ਬੋਲ ਦਿੱਤਾ ਸੀ ਕਿ ਉਸ ਦਾ ਇੱਕ ਬੁਆਏ ਫ੍ਰੈਂਡ ਹੈ ਤੇ ਉਹ ਅਜਿਹਾ ਨਹੀਂ ਕਰ ਸਕਦੀ ।
Image From Priyanka Chopra's Instagram
ਦਰਅਸਲ ਇਸ ਦਾ ਖੁਲਾਸਾ ਪ੍ਰਿਯੰਕਾ ਨੇ 2014 ‘ਚ ਕੌਫੀ ਵਿਦ ਕਰਣ ਨਾਂਅ ਦੇ ਸ਼ੋਅ ‘ਚ ਕੀਤਾ ਸੀ ।ਪ੍ਰਿਯੰਕਾ ਨੇ ਦੱਸਿਆ ਸੀ ਕਿ ਮੈਨੂੰ ਇੱਕ ਲੈਸਬੀਅਨ ਕੁੜੀ ਦਾ ਪ੍ਰਸਤਾਵ ਮਿਲਿਆ ਸੀ ।
ਕੁਝ ਸਮੇਂ ਪਹਿਲਾਂ ਇਹ ਨਾਈਟ ਕਲੱਬ ਦੀ ਗੱਲ ਹੈ ਉਹ ਕੁੜੀ ਮੈਨੂੰ ਇੰਪ੍ਰੈੱਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ।ਪਰ ਮੈਂ ਉਸ ਨੂੰ ਸਪੱਸ਼ਟ ਕਹਿ ਦਿੱਤਾ ਸੀ ਕਿ ਮੇਰਾ ਬੁਆਏ ਫ੍ਰੈਂਡ ਹੈ ।  

0 Comments
0

You may also like