ਜਦੋਂ ਅਦਾਕਾਰ ਇਰਫਾਨ ਖ਼ਾਨ ਰਾਜੇਸ਼ ਖੰਨਾ ਦੇ ਘਰ ਉਹਨਾਂ ਦਾ ਏਅਰ ਕੰਡੀਸ਼ੀਨਰ ਰੀਪੇਅਰ ਕਰਨ ਪਹੁੰਚੇ, ਜਣੋਂ ਪੂਰੀ ਕਹਾਣੀ

written by Rupinder Kaler | May 20, 2021 11:39am

ਰਾਜੇਸ਼ ਖੰਨਾ ਤੇ ਇਰਫਾਨ ਖ਼ਾਨ ਭਾਵੇਂ ਇਸ ਦੁਨੀਆ ਵਿੱਚ ਨਹੀਂ ਹਨ, ਪਰ ਉਹ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹਿਣਗੇ । ਰਾਜੇਸ਼ ਖੰਨਾ 20ਵੀਂ ਸਦੀ ਦੇ ਸੁਪਰ ਸਟਾਰ ਸਨ ਜਦੋਂ ਕਿ ਇਰਫਾਨ ਖ਼ਾਨ 21ਵੀਂ ਸਦੀ ਦੇ ਸੁਪਰ ਸਟਾਰ ਸਨ । ਅਦਾਕਾਰੀ ਦੇ ਮਾਮਲੇ ਵਿੱਚ ਇਹਨਾਂ ਦੋਹਾਂ ਦਾ ਕੋਈ ਮੁਕਾਬਲਾ ਨਹੀਂ ਸੀ । ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਰਫਾਨ ਖ਼ਾਨ ਰਾਜੇਸ਼ ਖੰਨਾ ਦੇ ਬਹੁਤ ਵੱਡੇ ਫੈਨ ਸਨ ।

Pic Courtesy: Instagram

ਹੋਰ ਪੜ੍ਹੋ :

ਜੈਜ਼ੀ ਬੀ ਨੇ ਆਪਣੇ ਬੇਟੇ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕ ਵੀ ਕਮੈਂਟ ਕਰਕੇ ਦੇ ਰਹੇ ਨੇ ਮੁਬਾਰਕਾਂ

Irfan Khan Pic Courtesy: Instagram

ਏਨਾਂ ਹੀ ਨਹੀਂ ਇਰਫਾਨ ਰਾਜੇਸ਼ ਖੰਨਾ ਨੂੰ ਮਿਲਣ ਦੇ ਬਹਾਨੇ ਉਹਨਾਂ ਦੇ ਬੰਗਲੇ ਦਾ ਏਅਰ ਕੰਡੀਸ਼ਨ ਠੀਕ ਕਰਨ ਚਲੇ ਗਏ ਸਨ । ਇਸ ਗੱਲ ਦਾ ਖੁਲਾਸਾ ਇਰਫਾਨ ਖ਼ਾਨ ਨੇ ਖੁਦ ਇੱਕ ਇੰਟਰਵਿਊ ਵਿੱਚ ਕੀਤਾ ਸੀ । ਇਰਫਾਨ ਨੇ ਦੱਸਿਆ ਕਿ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਮੈਂ ਮੁੰਬਈ ਵਿੱਚ ਇਲੈਕਟਰੀਸ਼ਨ ਦਾ ਕੰਮ ਕਰਦਾ ਸੀ । ਮੁੰਬਈ ਵਿੱਚ ਰਹਿਣ ਤੇ ਗੁਜ਼ਾਰਾ ਕਰਨ ਲਈ ਏਸੀ ਰਿਪੇਅਰ ਦਾ ਕੰਮ ਕਰਦਾ ਸੀ ।

Pic Courtesy: Instagram

ਇਸ ਸਭ ਦੇ ਚਲਦੇ ਮੈਨੂੰ ਬਤੌਰ ਮਕੈਨਿਕ ਸਭ ਤੋਂ ਪਹਿਲਾਂ ਰਾਜੇਸ਼ ਖੰਨਾ ਦੇ ਘਰ ਏਸੀ ਠੀਕ ਕਰਨ ਦਾ ਮੌਕਾ ਮਿਲਿਆ ਸੀ । ‘ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਰਾਜੇਸ਼ ਖੰਨਾ ਸਾਹਿਬ ਦੇ ਬੰਗਲੇ ਵਿੱਚ ਪਹੁੰਚਿਆ ਤਾਂ ਦਰਵਾਜਾ ਉਹਨਾਂ ਦੀ ਨੌਕਰਾਣੀ ਨੇ ਖੋਲਿਆ ਸੀ । ਕੁਝ ਦੇਰ ਮੈਂ ਉਹਨਾਂ ਦੇ ਘਰ ਨੂੰ ਨਿਹਾਰਦਾ ਰਿਹਾ ।

ਇਹ ਪਹਿਲੀ ਵਾਰ ਸੀ ਜਦੋਂ ਮੈਂ ਏਨਾਂ ਸ਼ਾਨਦਾਰ ਘਰ ਦੇਖਿਆ ਸੀ । ਇਸ ਦੌਰਾਨ ਮੈਂ ਵੱਡੀਆਂ ਅੱਖਾਂ ਨਾਲ ਰਾਜੇਸ਼ ਖੰਨਾ ਸਾਹਿਬ ਨੂੰ ਲੱਭਣ ਲੱਗਾ । ਸ਼ਾਇਦ ਉਸ ਦਿਨ ਮੇਰੀ ਕਿਸਮਤ ਖ਼ਰਾਬ ਸੀ ਕਿਉਂਕਿ ਉਰ ਘਰ ਨਹੀਂ ਸਨ ।ਕਾਸ਼ ਮੈਂ ਉਸ ਦਿਨ ਉਹਨਾਂ ਨੂੰ ਮਿਲ ਪਾਉਂਦਾ, ਉਹਨਾਂ ਨੂੰ ਦਿਲ ਦੀ ਗੱਲ ਕਹਿ ਪਾਉਂਦਾ।

Pic Courtesy: Instagram

ਹਾਲਾਂਕਿ ਮੈਂ ਇਸ ਘਟਨਾ ਤੋਂ ਕਈ ਸਾਲ ਬਾਅਦ ਉਹਨਾਂ ਨੂੰ ਮਿਲਿਆ ਸੀ । ਮੈਨੂੰ ਰਾਜੇਸ਼ ਖੰਨਾ ਸਾਹਿਬ ਨਾਲ ਕੰਮ ਕਰਨ ਦਾ ਮੌਕਾ ਨਹੀਂ ਮਿਲ ਸਕਿਆ । ਇਸ ਗੱਲ ਦਾ ਮੈਨੂੰ ਹਮੇਸ਼ਾ ਅਫਸੋਸ ਰਹੇਗਾ

You may also like