ਜਦੋਂ ਅਦਾਕਾਰਾ ਕਰੀਨਾ ਕਪੂਰ ਨੇ ਕਿਹਾ ਕਿ ਮੇਰਾ ਮਨ ਕਰਦਾ ਹੈ ਕਿ ਸੈਫ ਨੂੰ ਛੱਡ ਕੇ ਅਰਜੁਨ ਨਾਲ ਵਿਆਹ ਕਰਵਾ ਲਵਾਂ

written by Shaminder | July 02, 2021

ਅਦਾਕਾਰਾ ਕਰੀਨਾ ਕਪੂਰ ਖ਼ਾਨ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਆਮਿਰ ਖ਼ਾਨ ਹੋਣਗੇ ।ਅਦਾਕਾਰਾ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਅਦਾਕਾਰਾ ਆਪਣੇ ਬੇਬਾਕ ਅੰਦਾਜ਼ ਦੇ ਲਈ ਵੀ ਜਾਣੀ ਜਾਂਦੀ ਹੈ ।ਕਰੀਨਾ ਕਪੂਰ ਨੇ ਬਾਲੀਵੁੱਡ ‘ਚ 21 ਸਾਲ ਪੂਰੇ ਕਰ ਲਏ ਹਨ । ਇਸ ਮੌਕੇ ਅਦਾਕਾਰਾ ਦਾ ਇੱਕ ਕਿੱਸਾ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਿਹਾ ਹੈ । kareena Kapoor-Saif ਹੋਰ ਪੜ੍ਹੋ : ਗਾਇਕ ਕਰਨ ਔਜਲਾ ਨੇ ਆਪਣੀ ਨਵੀਂ ਐਲਬਮ BACTHAFU*UP ਦੀ ਟਰੈਕ ਲਿਸਟ ਕੀਤੀ ਸਾਂਝੀ 
kareenaa ਕਰੀਨਾ ਕਪੂਰ ਨੇ ਸਾਲ 2012 ਚ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦੀ ਵਿਆਹੁਤਾ ਜ਼ਿੰਦਗੀ ਵਧੀਆ ਚੱਲ ਰਹੀ ਹੈ ।ਪਰ ਇੱਕ ਵਾਰ ਕਰੀਨਾ ਨੇ ਕਹਿ ਦਿੱਤਾ ਸੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਸੈਫ ਅਲੀ ਖ਼ਾਨ ਨੂੰ ਛੱਡ ਦੇਵਾਂ। ਦਰਅਸਲ ਇਹ ਗੱਲ ਉਸ ਨੇ ਉਦੋਂ ਆਖੀ ਸੀ ਜਦੋਂ ਉਸ ਦੀ ਫ਼ਿਲਮ ‘ਕੀ ਐਂਡ ਕਾ’ ਰਿਲੀਜ਼ ਹੋਣ ਵਾਲੀ ਸੀ । Karishma-Kareena ਫ਼ਿਲਮ ‘ਚ ਅਰਜੁਨ ਕਪੂਰ ਕਰੀਨਾ ਕਪੂਰ ਦੇ ਪਤੀ ਬਣੇ ਸਨ ।ਫ਼ਿਲਮ ‘ਚ ਕਰੀਨਾ ਨੂੰ ਵਰਕਿੰਗ ਵੁਮੈਨ ਦੇ ਤੌਰ ‘ਤੇ ਵਿਖਾਇਆ ਗਿਆ ਸੀ । ਜਦੋਂਕਿ ਅਰਜੁਨ ਕਪੂਰ ਇਸ ਫ਼ਿਲਮ ‘ਚ ਘਰੇਲੂ ਕੰਮ ਕਰਦੇ ਦਿਖਾਈ ਦਿੱਤੇ ਸਨ । Saif And Kareena Kapoor ਅਜਿਹੇ ‘ਚ ਇੱਕ ਪੱਤਰਕਾਰ ਨੇ ਕਰੀਨਾ ਤੋਂ   ਰੀਲ ਲਾਈਫ ਅਤੇ ਰੀਅਲ ਲਾਈਫ ਪਤੀ ਸੈਫ ਅਲੀ ਖ਼ਾਨ ‘ਚ ਅੰਤਰ ਬਾਰੇ ਪੁੱਛ ਲਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਜਵਾਬ ਦਿੱਤਾ ਸੀ ਕਿ ਅਰਜੁਨ ਨੂੰ ਕੰਮ ਕਰਦਾ ਵੇਖ ਕੇ ਮੇਰੇ ਦਿਲ ਕਰਦਾ ਹੈ ਕਿ ਮੈਂ ਸੈਫ ਨੂੰ ਛੱਡ ਕੇ ਅਰਜੁਨ ਕਪੂਰ ਦੇ ਨਾਲ ਵਿਆਹ ਕਰਵਾ ਲਵਾਂ।  

0 Comments
0

You may also like