ਜਦੋਂ ਅਮਿਤਾਬ ਬੱਚਨ ਨੇ ਰੇਖਾ ਲਈ ਗਵਾ ਦਿੱਤਾ ਸੀ ਆਪਣਾ ਆਪਾ, ਅਮਿਤਾਬ ਦੀਆਂ ਹਰਕਤਾਂ ਨੂੰ ਦੇਖਕੇ ਹਰ ਕੋਈ ਹੋ ਗਿਆ ਸੀ ਹੈਰਾਨ

Written by  Rupinder Kaler   |  November 10th 2020 01:02 PM  |  Updated: November 10th 2020 01:02 PM

ਜਦੋਂ ਅਮਿਤਾਬ ਬੱਚਨ ਨੇ ਰੇਖਾ ਲਈ ਗਵਾ ਦਿੱਤਾ ਸੀ ਆਪਣਾ ਆਪਾ, ਅਮਿਤਾਬ ਦੀਆਂ ਹਰਕਤਾਂ ਨੂੰ ਦੇਖਕੇ ਹਰ ਕੋਈ ਹੋ ਗਿਆ ਸੀ ਹੈਰਾਨ

ਅਮਿਤਾਬ ਬੱਚਨ ਆਪਣੇ ਸ਼ਾਂਤ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਇੱਕ ਵਾਰ ਜਦੋਂ ਉਹਨਾਂ ਨੇ ਆਪਣਾ ਗੁੱਸਾ ਦਿਖਾਇਆ ਤਾਂ ਹਰ ਕੋਈ ਦੰਗ ਰਹਿ ਗਿਆ । ਇੱਕ ਸਮਾਂ ਸੀ ਜਦੋਂ ਰੇਖਾ ਤੇ ਅਮਿਤਾਬ ਦੇ ਖੂਬ ਚਰਚੇ ਹੁੰਦੇ ਸਨ । ਪਰ ਦੋਹਾਂ ਨੇ ਕਦੇ ਵੀ ਆਪਣੇ ਪਿਆਰ ਨੂੰ ਕਬੂਲ ਨਹੀਂ ਕੀਤਾ ।

Amitabh-rekha

ਹੋਰ ਪੜ੍ਹੋ :

rekha

ਸ਼ਾਂਤ ਸੁਭਾਅ ਵਾਲੇ ਅਮਿਤਾਬ ਬੱਚਨ ਇੱਕ ਵਾਰ ਰੇਖਾ ਲਈ ਆਪਣਾ ਆਪਾ ਗਵਾ ਬੈਠੇ ਸਨ । ਉਹਨਾਂ ਨੇ ਫ਼ਿਲਮ ਦੇ ਸੈੱਟ ਤੇ ਇੱੱਕ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਸੀ । ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਦੰਗ ਰਹਿ ਗਏ ਸਨ । ਇਹ ਕਿੱਸਾ ਉਦੋਂ ਦਾ ਹੈ ਜਦੋਂ ਰੇਖਾ ਤੇ ਅਮਿਤਾਬ ਫ਼ਿਲਮ ਗੰਗਾ ਕੀ ਸੌਗੰਧ ਦੀ ਸ਼ੂਟਿੰਗ ਲਈ ਜੈਪੁਰ ਗਏ ਹੋਏ ਸਨ । ਇਥੇ ਦੋਹਾਂ ਸਿਤਾਰਿਆਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁਟੀ ਹੋਈ ਸੀ ।

rekha

ਭੀੜ ਵਿੱਚ ਇੱਕ ਸ਼ਖਸ਼ ਨੇ ਰੇਖਾ ਤੇ ਭੱਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ । ਉਸ ਨੂੰ ਵਾਰ ਵਾਰ ਸਮਝਾਇਆ ਗਿਆ ਪਰ ਉਹ ਨਹੀਂ ਮੁੜਿਆ । ਅਮਿਤਾਬ ਨੂੰ ਉਸ ਸ਼ਖਸ ਤੇ ਬਹੁਤ ਗੁੱਸਾ ਆਇਆ, ਤੇ ਉਹਨਾਂ ਨੇ ਆਪਣਾ ਆਪਾ ਗਵਾ ਦਿੱਤਾ । ਲੋਕਾਂ ਨੇ ਵਿੱਚ ਪੈ ਕੇ ਅਮਿਤਾਬ ਨੂੰ ਛੁਡਵਾਇਆ । ਇਸ ਘਟਨਾ ਤੋਂ ਬਾਅਦ ਰੇਖਾ ਤੇ ਅਮਿਤਾਬ ਬੱਚਨ ਦੇ ਅਫੇਅਰ ਦੀਆਂ ਖ਼ਬਰਾਂ ਨੇ ਜ਼ੋਰ ਫੜ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network