ਅਮਿਤਾਬ ਬੱਚਨ ਨਾਲ ਫ਼ਿਲਮ ’ਚ ਕੰਮ ਕਰਨ ਲਈ ਰੇਖਾ ਨੇ ਪ੍ਰੋਡਿਊਸਰ ਨੂੰ ਦਿੱਤੀ ਸੀ ਅਜਿਹੀ ਆਫ਼ਰ, ਪ੍ਰੋਡਿਊਸਰ ਸੁਣ ਕੇ ਰਹਿ ਗਿਆ ਸੀ ਦੰਗ, ਜਯਾ ਨੇ ਮੌਕੇ ’ਤੇ ਪਹੁੰਚ ਕੇ ਰੇਖਾ ਨੂੰ ਮਾਰਿਆ ਸੀ ਥੱਪੜ

Written by  Rupinder Kaler   |  April 27th 2020 12:51 PM  |  Updated: April 27th 2020 12:51 PM

ਅਮਿਤਾਬ ਬੱਚਨ ਨਾਲ ਫ਼ਿਲਮ ’ਚ ਕੰਮ ਕਰਨ ਲਈ ਰੇਖਾ ਨੇ ਪ੍ਰੋਡਿਊਸਰ ਨੂੰ ਦਿੱਤੀ ਸੀ ਅਜਿਹੀ ਆਫ਼ਰ, ਪ੍ਰੋਡਿਊਸਰ ਸੁਣ ਕੇ ਰਹਿ ਗਿਆ ਸੀ ਦੰਗ, ਜਯਾ ਨੇ ਮੌਕੇ ’ਤੇ ਪਹੁੰਚ ਕੇ ਰੇਖਾ ਨੂੰ ਮਾਰਿਆ ਸੀ ਥੱਪੜ

ਇੱਕ ਸਮਾਂ ਸੀ ਜਦੋਂ ਅਮਿਤਾਬ ਬੱਚਨ ਤੇ ਰੇਖਾ ਦੇ ਇਸ਼ਕ ਦੇ ਚਰਚੇ ਹਰ ਪਾਸੇ ਹੁੰਦੇ ਸਨ । ਅਜਿਹੇ ਹੀ ਇੱਕ ਕਿੱਸੇ ਦੀ ਚਰਚਾ ਇੱਕ ਵਾਰ ਫਿਰ ਹੋ ਰਹੀ ਹੈ । ਇਹ ਕਿੱਸਾ ਉਦੋਂ ਹੈ ਜਦੋਂ ਇਹ ਜੋੜੀ ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਸੀ । ਵਿਆਹੇ ਹੋਏ ਅਮਿਤਾਬ ਬੱਚਨ ਲਈ ਰੇਖਾ ਹਮੇਸ਼ਾ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਰਹੀ ਹੈ, ਜਦੋਂ ਕਿ ਬਿਗ ਬੀ ਇਸ ਮਾਮਲੇ ਵਿੱਚ ਹਮੇਸ਼ਾ ਖਾਮੋਸ਼ ਰਹੇ ਹਨ । ਪਰ ਇਹਨਾਂ ਖ਼ਬਰਾਂ ਨੂੰ ਜਯਾ ਬੱਚਨ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕਰਦੀ ਸੀ । ਪਰ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਜਯਾ ਤੋਂ ਇਹ ਸਭ ਕੁਝ ਸੰਭਾਲਿਆ ਨਹੀਂ ਸੀ ਜਾ ਰਿਹਾ ।

ਅਜਿਹੇ ਹਲਾਤਾਂ ਵਿੱਚ ਜਯਾ ਨੇ ਰੇਖਾ ਨੂੰ ਥੱਪੜ ਤੱਕ ਮਾਰ ਦਿੱਤਾ ਸੀ । ਇਹ ਗੱਲ ਫ਼ਿਲਮ ‘ਰਾਮ ਬਲਰਾਮ’ ਦੇ ਸਮੇਂ ਦੀ ਹੈ । ਇਸ ਫ਼ਿਲਮ ਵਿੱਚ ਟੀਟੋ ਟੋਨੀ ਅਮਿਤਾਬ ਤੇ ਰੇਖਾ ਨੂੰ ਕਾਸਟ ਕਰਨਾ ਚਾਹੁੰਦੇ ਸਨ ਪਰ ਜਯਾ ਇਸ ਤਰ੍ਹਾਂ ਨਹੀਂ ਸੀ ਚਾਹੁੰਦੀ । ਜਿਸ ਕਰਕੇ ਇਸ ਫ਼ਿਲਮ ਲਈ ਜਯਾ ਨੇ ਰੇਖਾ ਦੀ ਥਾਂ ਤੇ ਜੀਨਤ ਨੂੰ ਕਾਸਟ ਕਰਨ ਲਈ ਪ੍ਰੋਡਿਊਸਰ ਨੂੰ ਮਨਾ ਲਿਆ । ਰੇਖਾ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਾ ।

ਇਹ ਸਭ ਜਾਣ ਕੇ ਰੇਖਾ ਨੇ ਫ਼ਿਲਮ ਦੇ ਡਾਇਰੈਕਟਰ ਵਿਜੇ ਆਨੰਦ ਨੂੰ ਅਪਰੋਚ ਕੀਤਾ ਤੇ ਕਿਹਾ ਕਿ ਉਹ ਇਸ ਫ਼ਿਲਮ ਵਿੱਚ ਕੰਮ ਕਰਨਾ ਚਾਹੁੰਦੀ ਹੈ । ਇਸ ਤੇ ਡਾਇਰੈਕਟਰ ਨੇ ਕਿਹਾ ਕਿ ਤੈਨੂੰ ਇਸ ਲਈ ਫ਼ਿਲਮ ਦੇ ਪ੍ਰੋਡਿਊਸਰ ਨਾਲ ਗੱਲ ਕਰਨੀ ਪਏਗੀ । ਰੇਖਾ ਨੇ ਪ੍ਰੋਡਿਊਸਰ ਨੂੰ ਅਜਿਹਾ ਆਫ਼ਰ ਦਿੱਤਾ ਕਿ ਉਹ ਰੇਖਾ ਨੂੰ ਮਨਾ ਨਹੀਂ ਕਰ ਸਕਿਆ ਤੇ ਰੇਖਾ ਇਹ ਫ਼ਿਲਮ ਮੁਫ਼ਤ ਵਿੱਚ ਕਰਨ ਲਈ ਤਿਆਰ ਹੋ ਗਈ ।

ਰੇਖਾ ਤੇ ਅਮਿਤਾਬ ਨੂੰ ਲੈ ਕੇ ਇਹ ਫ਼ਿਲਮ ਸ਼ੁਰੂ ਹੋ ਗਈ । ਖ਼ਬਰਾਂ ਦੀ ਮੰਨੀਏ ਤਾਂ ਜਯਾ ਅਮਿਤਾਬ ਨੂੰ ਰੇਖਾ ਨਾਲ ਫ਼ਿਲਮਾਂ ਨਾ ਕਰਨ ਲਈ ਮਨਾਉਂਦੇ ਹੋਏ ਥੱਕ ਚੁੱਕੀ ਸੀ ਪਰ ਇਹ ਜੋੜੀ ਉਸ ਸਮੇਂ ਹਿੱਟ ਸੀ ।

ਫ਼ਿਲਮ ਦੀ ਸ਼ੂਟਿੰਗ ਤੇ ਜਯਾ ਪਹੁੰਚ ਗਈ ਤੇ ਉਹਨਾਂ ਨੇ ਰੇਖਾ ਤੇ ਅਮਿਤਾਬ ਨੂੰ ਗੱਲਾਂ ਕਰਦੇ ਹੋਏ ਦੇਖਿਆ ਤਾਂ ਜਯਾ ਨੇ ਅਮਿਤਾਬ ਦੇ ਸਾਹਮਣੇ ਰੇਖਾ ਨੂੰ ਥੱਪੜ ਮਾਰ ਦਿੱਤਾ । ਮੌਕੇ ਤੇ ਮੌਜੂਦ ਲੋਕ ਹੈਰਾਨ ਰਹਿ ਗਏ । ਜਯਾ ਤੋਂ ਇੱਕ ਵਾਰ ਪੁੱਛਿਆ ਗਿਆ ਕਿ ਉਹ ਰੇਖਾ ਤੇ ਅਮਿਤਾਬ ਦੇ ਰਿਸ਼ਤੇ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਨ ਤਾਂ ਜਯਾ ਨੇ ਕਿਹਾ ਸੀ ਕਿ ਜੇਕਰ ਇਹ ਸੱਚ ਹੁੰਦਾ ਤਾਂ ਉਹ ਮੇਰੇ ਕੋਲ ਨਾਂ ਹੁੰਦੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network