ਜਦੋਂ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਭੈਣ ਨੂੰ 15 ਸਾਲ ਵੱਡੇ ਸ਼ਖਸ ਦੇ ਨਾਲ ਹੋਇਆ ਸੀ ਪਿਆਰ, ਇਸ ਤਰ੍ਹਾਂ ਦਾ ਸੀ ਅਕਸ਼ੇ ਦਾ ਰਿਐਕਸ਼ਨ

written by Shaminder | August 24, 2021

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay kumar)  ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਅਕਸ਼ੇ ਕਦੇ ਵੀ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ‘ਚ ਨਹੀਂ ਆਉਣ ਦਿੰਦੇ ।ਇਸੇ ਕਾਰਨ ਲੋਕ ਉਨ੍ਹਾਂ ਦੇ ਪਰਿਵਾਰ ਬਾਰੇ ਬਹੁਤ ਹੀ ਘੱਟ ਜਾਣਕਾਰੀ ਰੱਖਦੇ ਹਨ । ਉਨ੍ਹਾਂ ਦੀ ਭੈਣ ਬਾਰੇ ਇੱਕ ਬੇਹੱਦ ਦਿਲਚਸਪ ਗੱਲ ਅੱਜ ਅਸੀਂ ਤੁਹਾਨੂੰ ਦੱਸਾਂਗੇ । ਜੀ ਹਾਂ ਅਕਸ਼ੇ ਦੀ ਇੱਕ ਭੈਣ (Sister) ਵੀ ਹੈ ਜੋ ਕਿ ਉਨ੍ਹਾਂ ਤੋਂ ਵੱਡੀ ਹੈ ਅਤੇ ਕਈ ਵਾਰ ਅਕਸ਼ੇ ਦੀਆਂ ਫ਼ਿਲਮਾਂ ਦੀ ਸਕ੍ਰੀਨਿੰਗ ਦੇ ਦੌਰਾਨ ਵੀ ਉਹਨਾਂ ਨੂੰ ਵੇਖਿਆ ਗਿਆ ਹੈ ।

Twinkle and akshay ,,-min Image From Google

ਹੋਰ ਪੜ੍ਹੋ : ਕੈਂਸਰ ਦੀ ਬਿਮਾਰੀ ਨਾਲ ਅਦਾਕਾਰ ਘਨਸ਼ਾਮ ਨਾਇਕ ਦੀ ਹੋਈ ਇਸ ਤਰ੍ਹਾਂ ਦੀ ਹਾਲਤ

ਅਕਸ਼ੇ ਦੀ ਭੈਣ ਅਲਕਾ (Alka) ਨੂੰ ਉਸ ਤੋਂ 15  ਸਾਲ ਵੱਡੇ ਵਿਅਕਤੀ ਦੇ ਨਾਲ ਪਿਆਰ ਹੋ ਗਿਆ ਸੀ, ਪਰ ਅਕਸ਼ੇ ਇਸ ਦੇ ਖਿਲਾਫ ਸੀ ।ਕਿਉਂਕਿ ਜਿਸ ਸ਼ਖਸ ਦੇ ਨਾਲ ਅਲਕਾ ਪਿਆਰ ਕਰਦੀ ਸੀ, ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ।

Akshay Kumar -min Image From Instagram

ਹਾਲਾਂਕਿ ਉਸ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਿੱਤਾ ਸੀ ।ਇਸ ਦੇ ਬਾਵਜੂਦ ਅਲਕਾ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਹੀ ਵਿਆਹ ਕਰਵਾ ਲਿਆ ਸੀ।ਅਕਸ਼ੇ ਆਪਣੀ ਭੈਣ ਦੇ ਇਸ ਫੈਸਲੇ ਤੋਂ ਨਰਾਜ਼ ਸਨ, ਪਰ ਇਸ ਦੇ ਬਾਵਜੂਦ ਅਕਸ਼ੇ ਨੇ ਆਪਣੀ ਭੈਣ ਦੇ ਪਿਆਰ ਅੱਗੇ ਢਿੱਲੇ ਪੈ ਗਏ ।ਬਾਅਦ ਵਿੱਚ ਅਕਸ਼ੇ ਕੁਮਾਰ ਨੇ ਦੋਵਾਂ ਦੇ ਵਿਆਹ ਵਿੱਚ ਭਰਾ ਦੀਆਂ ਰਸਮਾਂ ਵੀ ਨਿਭਾਈਆਂ। ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

 

0 Comments
0

You may also like