ਬੋਨੀ ਕਪੂਰ ਦੀ ਇਸ ਹਰਕਤ ਤੋਂ ਨਰਾਜ਼ ਹੋ ਗਈ ਸੀ ਸ਼੍ਰੀਦੇਵੀ, 8 ਮਹੀਨੇ ਬੋਲਚਾਲ ਰਹੀ ਬੰਦ …!

written by Rupinder Kaler | June 16, 2020

ਬਾਲਵਿੁੱਡ ਦੀ ਚਾਂਦਨੀ ਸ਼੍ਰੀਦੇਵੀ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹਨਾਂ ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਹਨ । ਜਦੋਂ ਗੱਲ ਕਿਸੇ ਦੀ ਲਵ ਸਟੋਰੀ ਦੀ ਹੁੰਦੀ ਹੈ ਤਾਂ ਬੋਨੀ ਕਪੂਰ ਤੇ ਸ਼੍ਰੀ ਦੇਵੀ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਇਸ ਜੋੜੀ ਦੀ ਲਵ ਸਟੋਰੀ ਕਿਸੇ ਫ਼ਿਲਮ ਤੋਂ ਘੱਟ ਨਹੀਂ ਸੀ । ਦੱਸਿਆ ਜਾਂਦਾ ਹੈ ਕਿ ਜਦੋਂ ਬੋਨੀ ਕਪੂਰ ਨੇ ਪਹਿਲੀ ਵਾਰ ਸ਼੍ਰੀ ਦੇਵੀ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ ਤਾਂ ਸ਼੍ਰੀਦੇਵੀ ਬਹੁਤ ਨਰਾਜ਼ ਹੋਈ ਸੀ ।

https://www.instagram.com/p/CAr2QjYh8YO/

ਦਰਅਸਲ ਬੋਨੀ ਕਪੂਰ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ ਤੇ ਉਹਨਾਂ ਨੂੰ ਸ਼੍ਰੀਦੇਵੀ ਨਾਲ ਮੁਹੱਬਤ ਹੋ ਗਈ ਸੀ । ਬੋਨੀ ਕਪੂਰ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ‘ਸ਼ੁਰੂ ਸ਼ੁਰੂ ਵਿੱਚ ਉਹਨਾਂ ਦਾ ਪਿਆਰ ਇੱਕ ਤਰਫਾ ਸੀ, ਇੱਕ ਸ਼ਾਮ ਬੋਨੀ ਕਪੂਰ ਸ਼੍ਰੀਦੇਵੀ ਤੇ ਉਹਨਾਂ ਦੀ ਮਾਂ ਨੂੰ ਡਿਨਰ ਤੇ ਲੈ ਕੇ ਜਾਣ ਵਾਲੇ ਸਨ, ਪਰ ਸ਼੍ਰੀਦੇਵੀ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਤੇ ਸ਼੍ਰੀਦੇਵੀ ਨੂੰ ਬੋਨੀ ਨਾਲ ਇੱਕਲੇ ਹੀ ਜਾਣਾ ਪਿਆ ।

https://www.instagram.com/p/CAZo479B5Ep/?utm_source=ig_embed

ਡਿਨਰ ਤੋਂ ਬਾਅਦ ਜਦੋਂ ਬੋਨੀ ਸ਼੍ਰੀਦੇਵੀ ਨੂੰ ਘਰ ਛੱਡਣ ਆਏ ਤਾਂ ਉਹਨਾਂ ਨੇ ਸ਼੍ਰੀਦੇਵੀ ਨੂੰ ਪਰਪੋਜ਼ ਕਰ ਦਿੱਤਾ’ । ਬਾਅਦ ਵਿੱਚ ਜਦੋਂ ਇਹ ਖ਼ਬਰ ਮੀਡੀਆ ਵਿੱਚ ਫੈਲੀ ਤੇ ਇਹ ਖ਼ਬਰ ਸ਼੍ਰੀ ਦੇਵੀ ਦੀ ਮਾਂ ਤੱਕ ਪਹੁੰਚੀ ਤਾਂ ਸ਼੍ਰੀਦੇਵੀ ਬੋਨੀ ਕਪੂਰ ਨਾਲ ਨਰਾਜ਼ ਹੋ ਗਈ ਤੇ 8 ਮਹੀਨੇ ਤੱਕ ਉਸ ਨੇ ਬੋਨੀ ਕਪੂਰ ਨਾਲ ਗੱਲ ਨਹੀਂ ਕੀਤੀ ।

https://www.instagram.com/p/CBcrHb_A-7d/?utm_source=ig_embed

ਪਰ ਜਦੋਂ ਸ਼੍ਰੀਦੇਵੀ ਦੀ ਮਾਂ ਬਿਮਾਰ ਹੋਈ ਤੇ ਉੁਹ ਗੁਜ਼ਰ ਗਈ ਤਾਂ ਬੋਨੀ ਕਪੂਰ ਸ਼੍ਰੀਦੇਵੀ ਦੇ ਨਾਲ ਖੜੇ ਰਹੇ । ਇਸ ਵਜ੍ਹਾ ਕਰਕੇ ਸ਼੍ਰੀਦੇਵੀ ਬੋਨੀ ਕਪੂਰ ਦੇ ਨਜ਼ਦੀਕ ਆ ਗਈ ਤੇ ਬਾਅਦ ਵਿੱਚ ਦੋਹਾਂ ਨੇ ਵਿਆਹ ਕਰ ਲਿਆ ।

You may also like