ਕਾਲਜ ਦੇ ਦਿਨਾਂ 'ਚ ਡੇਵਿਡ ਧਵਨ ਸਨ ਓਮ ਪੁਰੀ ਦੇ ਰੂਮਮੇਟ, ਓਮ ਪੁਰੀ ਦੀ ਇਸ ਆਦਤ ਕਰਕੇ ਬਦਲ ਦਿੱਤਾ ਸੀ ਕਮਰਾ 

written by Rupinder Kaler | July 17, 2019

ਓਮ ਪੁਰੀ ਬਾਲੀਵੁੱਡ ਦੇ ਉਹ ਵੱਡੇ ਅਦਾਕਾਰ ਸਨ ਜਿਨ੍ਹਾਂ ਦੀ ਅਦਾਕਾਰੀ ਦਾ ਲੋਹਾ ਬਾਲੀਵੁੱਡ ਦੇ ਨਾਲ ਨਾਲ ਹਾਲੀਵੁੱਡ ਵੀ ਮੰਨਦਾ ਹੈ । ਓਮ ਪੁਰੀ ਨੇ ੧੯੭੩ ਵਿੱਚ ਦਿੱਲੀ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਅਦਾਕਾਰੀ ਦੀ ਪੜ੍ਹਾਈ ਪੂਰੀ ਕੀਤੀ ਸੀ ।ਇਸ ਤੋਂ ਬਾਅਦ ਉਹਨਾਂ ਨੇ ਨਾਟਕ ਮੰਡਲੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਉਹਨਾਂ ਨੇ ਪੂਣੇ ਦੇ ਫ਼ਿਲਮ ਐਂਡ ਟੈਲੀਵਿਜ਼ਨ ਇੰਸੀਟਿਊਟ ਆਫ਼ ਇੰਡੀਆ ਵਿੱਚ ਐਕਟਿੰਗ ਕੋਰਸ ਵਿੱਚ ਦਾਖਲਾ ਲਿਆ ਸੀ । ਇਸ ਦੌਰਾਨ ਉਹਨਾਂ ਦੇ ਨਾਲ ਨਸੀਰੂਦੀਨ ਸ਼ਾਹ ਵੀ ਪੜ੍ਹ ਰਹੇ ਸਨ । https://www.instagram.com/p/ByM5JMjBuJR/ ਇਸ ਦੌਰਾਨ ਓਮ ਪੁਰੀ ਦੇ ਰੂਮਮੇਟ ਡੇਵਿਡ ਧਵਨ ਸਨ । ਡੇਵਿਡ ਧਵਨ ਹਾਸਾ ਮਖੌਲ ਕਰਨ ਵਾਲੇ ਬੰਦੇ ਸਨ ਜਦੋਂ ਕਿ ਓਮ ਪੁਰੀ ਗੰਭੀਰ ਮਿਜਾਜ਼ ਦੇ ਵਿਅਕਤੀ ਸਨ । ਓਮ ਪੁਰੀ ਨੇ ਬਹੁਤ ਧੱਕੇ ਖਾਧੇ ਸਨ । ਰੋਜ਼ੀ ਰੋਟੀ ਦਾ ਕੋਈ ਟਿਕਾਣਾ ਨਹੀਂ ਸੀ ਤੇ ਨਾਂ ਹੀ ਉਹਨਾਂ ਦੇ ਸਿਰ ਤੇ ਕੋਈ ਛੱਤ ਸੀ । ਅਜਿਹੇ ਮਾਹੌਲ ਵਿੱਚ ਉਹ ਲੋਕਾਂ ਨਾਲ ਮਜ਼ਾਕ ਕਿਸ ਤਰ੍ਹਾਂ ਕਰ ਸਕਦੇ ਸਨ ।

om puri om puri
ਅਜਿਹੇ ਵਿੱਚ ਡੇਵਿਡ ਧਵਨ ਨੇ ਓਮ ਪੁਰੀ ਨੂੰ ਕਿਹਾ ਸੀ ਕਿ ਉਹ ਆਪਣੇ ਹੋਸਟਲ ਦਾ ਕਮਰਾ ਬਦਲ ਲਵੇ ਕਿਉਂਕਿ ਉਹ ਉਸ ਨਾਲ ਨਹੀਂ ਰਹਿ ਸਕਦੇ । ਡੇਵਿਡ ਦੇ ਕਹਿਣ ਤੇ ਓਮ ਪੁਰੀ ਨੇ ਆਪਣਾ ਕਮਰਾ ਬਦਲ ਲਿਆ ਤੇ ਪ੍ਰਦੀਪ ਵਰਮਾ ਨਾਂਅ ਦੇ ਵਿਦਿਆਰਥੀ ਨਾਲ ਰਹਿਣ ਲੱਗ ਗਏ ਸਨ । ਪਰ ਜਦੋਂ ਡੇਵਿਡ ਨੂੰ ਇਹ ਪਤਾ ਲੱਗਾ ਕਿ ਓਮ ਪੁਰੀ ਕਿਉਂ ਗੰਭੀਰ ਰਹਿੰਦੇ ਹਨ ਤਾਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ । https://www.instagram.com/p/BzoqOI3hhd_/ ਬਾਅਦ ਵਿੱਚ ਦੋਹਾਂ ਵਿਚਾਲੇ ਚੰਗੀ ਦੋਸਤੀ ਹੋ ਗਈ ਤੇ ਡੇਵਿਡ ਦੇ ਨਿਰਦੇਸ਼ਨ ਵਾਲੀਆਂ ਓਮ ਪੁਰੀ ਨੇ ਕਈ ਫ਼ਿਲਮਾਂ ਕੀਤੀਆ । ਡੇਵਿਡ ਨੇ ਕਿਹਾ ਕਿ ਉਹਨਾਂ ਨੇ ਇੱਕ ਅਦਾਕਾਰ ਦੇ ਤੌਰ ਤੇ ਓਮ ਪੁਰੀ ਨੂੰ ਉਦੋਂ ਪਰਖਿਆ ਸੀ ਜਦੋਂ 9੦ ਦੇ ਦਹਾਕੇ ਵਿੱਚ ਉਹਨਾਂ ਨੇ ਓਮ ਨਾਲ ਕੁਵਾਰਾ ਤੇ ਦੁਲਹਣ ਹਮ ਲੇ ਜਾਏਂਗੇ ਵਰਗੀਆਂ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ । https://www.instagram.com/p/BzKXIL4F7bu/

0 Comments
0

You may also like