ਧਰਮਿੰਦਰ ਪੁੱਜੇ ਆਪਣੇ ਪੋਤੇ ਦੀ ਫ਼ਿਲਮ ਸ਼ੂਟ ਵਿਚ, ਦੇਖ ਬੇਟੇ ਸਨੀ ਦਿਓਲ ਦੀਆਂ ਅੱਖਾਂ ਵਿਚ ਆਏ ਹੰਜੂ

Written by  Gourav Kochhar   |  April 25th 2018 10:40 AM  |  Updated: April 25th 2018 10:40 AM

ਧਰਮਿੰਦਰ ਪੁੱਜੇ ਆਪਣੇ ਪੋਤੇ ਦੀ ਫ਼ਿਲਮ ਸ਼ੂਟ ਵਿਚ, ਦੇਖ ਬੇਟੇ ਸਨੀ ਦਿਓਲ ਦੀਆਂ ਅੱਖਾਂ ਵਿਚ ਆਏ ਹੰਜੂ

ਦਿਓਲ ਪਰਿਵਾਰ ਦੇ ਮੈਬਰ ਇਕ ਦੂਜੇ ਦੇ ਕਿੰਨੇ ਕਰੀਬ ਹਨ, ਉਸਦਾ ਅੰਦਾਜ਼ਾ ਉਨ੍ਹਾਂ ਦੀਆਂ ਤਸਵੀਰਾਂ ਅਤੇ ਪਰਿਵਾਰਕ ਪਾਰਟੀਆਂ 'ਚ ਨਜ਼ਰ ਆਉਂਦਾ ਹੈ। ਇਕ ਵਾਰ ਫਿਰ ਇਸ ਬਾਲੀਵੁੱਡ ਪਰਿਵਾਰ 'ਚ ਆਪਸ 'ਚ ਇਕ ਪਿਆਰਾ ਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ। ਧਰਮਿੰਦਰ ਨੇ ਬੇਟੇ ਸੰਨੀ ਦਿਓਲ Sunny Deol ਨੂੰ ਉਸਦੇ ਸੈੱਟ 'ਤੇ ਮੁਲਾਕਾਤ ਰਾਹੀਂ ਸਪ੍ਰਾਈਜ਼ ਦੇਣ ਦਾ ਮੂਡ ਬਣਾਇਆ। ਧਰਮਿੰਦਰ ਪਿੱਛਲੇ ਕਾਫੀ ਦਿਨਾਂ ਤੋਂ ਦਿੱਲੀ 'ਚ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸੰਨੀ ਦਿਓਲ ਅਤੇ ਉਨ੍ਹਾਂ ਬੇਟਾ ਕਰਨ ਦਿਓਲ ਆਪਣੀ ਡੈਬਿਊ ਫਿਲਮ 'ਪਲ ਪਲ ਦਿਲ ਕੇ ਪਾਸ Pal Pal Dil Ke Paas (PPDKP)' ਲਈ ਐੱਨ. ਸੀ. ਆਰ. 'ਚ ਸ਼ੂਟ ਕਰ ਰਹੇ ਹਨ ਤਾਂ ਉਹ ਉਨ੍ਹਾਂ ਨੂੰ ਮਿਲਣ ਪਹੁੰਚੇ।

sunny deol and Dharmendra

ਧਰਮਿੰਦਰ, ਸੰੰਨੀ Sunny Deol ਅਤੇ ਕਰਨ ਨੂੰ ਬਿਨਾਂ ਦੱਸੇ ਸੈੱਟ 'ਤੇ ਜਾਣਾ ਚਾਹੁੰਦੇ ਸਨ, ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਇਸ ਨਾਲ ਸ਼ੂਟਿੰਗ 'ਤੇ ਕੋਈ ਪ੍ਰਭਾਵ ਪਵੇ। ਦਰਸਅਲ, ਉਹ ਫਿਲਮ ਸੈੱਟ 'ਤੇ ਆਪਣੇ ਪੋਤਰੇ ਨੂੰ ਸ਼ੂਟ ਕਰਦਿਆਂ ਦੇਖਣਾ ਚਾਹੁੰਦੇ ਸਨ। ਪਰ ਜਿਵੇਂ ਹੀ ਧਰਮਿੰਦਰ ਫਿਲਮ ਸੈੱਟ 'ਤੇ ਪਹੁੰਚੇ ਤਾਂ ਸ਼ੂਟਿੰਗ ਕਰੂ ਵਿਚਕਾਰ ਹਲਚਲ ਪੈਦਾ ਹੋ ਗਈ ਅਤੇ ਸੰਨੀ Sunny Deol ਨੇ ਇਹ ਸਭ ਨੋਟਿਸ ਕਰ ਲਿਆ। ਸੂਤਰਾਂ ਮੁਤਾਬਕ ਧਰਮਿੰਦਰ ਦੇ ਇਸ ਸਰਪ੍ਰਾਈਜ਼ ਨੂੰ ਦੇਖਦੇ ਹੀ ਸੰਨੀ ਦੀ ਅੱਖਾਂ ਨਮ ਹੋ ਗਈਆਂ ਅਤੇ ਕੁਝ ਬੋਲ ਨਹੀਂ ਸਕੇ। ਧਰਮਿੰਦਰ ਲਈ ਆਪਣੇ ਪੋਤਰੇ ਨੂੰ ਸ਼ੂਟ ਕਰਦੇ ਦੇਖਣਾ ਇਕ ਭਾਵੁਕ ਪਲ ਸੀ। ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਖਾਸ ਪਲ ਦੀ ਤਸਵੀਰ ਸ਼ੇਅਰ ਕੀਤੀ ਹੈ।

ਦੱਸਣਯੋਗ ਹੈ ਕਿ ਦਿੱਲੀ ਐੱਨ. ਸੀ. ਆਰ. 'ਚ ਕਰਨ ਦਿਓਲ Karan Deol ਦੀ ਇਸ ਡੈਬਿਊ ਲਈ ਇਕ ਕਾਰ ਰੇਸਿੰਗ ਦਾ ਸੀਕਵੈਂਸ ਸ਼ੂਟ ਹੋ ਰਿਹਾ ਹੈ। ਧਰਮਿੰਦਰ ਦੀ ਸਾਲ 1973 'ਚ ਆਈ ਫਿਲਮ ਬਲੈਕਮੇਲ ਦੇ ਹਿੱਟ ਗੀਤ ਨੂੰ ਇਸ ਫਿਲਮ ਦਾ ਟਾਈਟਲ ਗੀਤ ਬਣਾਇਆ ਗਿਆ ਹੈ।

sunny deol and son


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network