ਕਦੋਂ, ਕਿਵੇਂ ਤੇ ਕਿਸ ਤਰ੍ਹਾਂ ਪੀਣਾ ਚਾਹੀਦਾ ਹੈ ਪਾਣੀ, ਇਹ ਹਨ ਸਹੀ ਤਰੀਕੇ

written by Rupinder Kaler | September 24, 2020

ਡਾਕਟਰ ਵੀ ਹਰ ਇੱਕ ਨੂੰ ਦਿਨ ਵਿੱਚ 7-8 ਗਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ । ਪਾਣੀ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ । ਸਰੀਰ ਨੂੰ ਠੀਕ ਰੱਖਣ ਲਈ ਸਾਨੂੰ ਪਾਣੀ ਪੀਣਾ ਚਾਹੀਦਾ ਹੈ । ਪਰ ਪਾਣੀ ਤੋਂ ਫਾਇਦਾ ਲੈਣ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਪਾਣੀ ਪੀਣਾ ਚਾਹੀਦਾ ਹੈ । ਕੁਝ ਤਰੀਕੇ ਇਸ ਆਰਟੀਕਲ ਵਿੱਚ ਜਾਣਦੇ ਹਾਂ । water ਕਿਸ ਤਰ੍ਹਾਂ ਦਾ ਹੋਵੇ ਪਾਣੀ ਦਾ ਤਾਪਮਾਨ ?

water ਜ਼ਿਆਦਾ ਠੰਡਾ ਪਾਣੀ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਵਿਗਾੜ ਸਕਦਾ ਹੈ । ਜੇਕਰ ਤੁਸੀ ਫਰਿਜ ਦਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਸਰੀਰ ਸਿਸਟਮ ਦੇ ਉਲਟ ਹੋਵੇਗਾ । ਜੇਕਰ ਤੁਸੀ ਥੋੜਾ ਕੋਸਾ ਪਾਣੀ ਪੀਂਦੇ ਹੋ ਤਾਂ ਇਹ ਤੁਹਾਡੇ ਪਾਚਨ ਸਿਸਟਮ ਨੂੰ ਮਜ਼ਬੂਤ ਬਣਾਏਗਾ । ਕਿਵੇਂ ਪੀਤਾ ਜਾਵੇ ਪਾਣੀ ? water ਡਾਕਟਰ ਹਮੇਸ਼ਾ ਬੈਠਕੇ ਪਾਣੀ ਪੀਣ ਦੀ ਸਲਾਹ ਦਿੰਦੇ ਹਨ ।ਖੜੇ ਹੋ ਕੇ ਪਾਣੀ ਪੀਣ ਦੀ ਬਜਾਏ ਤੁਸੀ ਬੈਠ ਕੇ ਪਾਣੀ ਪੀਓ । ਬੈਠ ਕੇ ਪਾਣੀ ਪੀਣ ਨਾਲ ਤੁਹਾਡਾ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਆਰਾਮਦਾਇਕ ਮੁਦਰਾ ਵਿੱਚ ਹੁੰਦੀਆਂ ਹਨ । ਕਿੰਨੀ ਮਾਤਰਾ ਵਿੱਚ ਪੀਤਾ ਜਾਵੇ ਪਾਣੀ ? ਜੇਕਰ ਤੁਸੀਂ ਇੱਕੋ ਵਾਰ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇਸ ਨੂੰ ਫਿਲਟਰ ਕਰਨ ਵਿੱਚ ਕਾਫੀ ਤਕਲੀਫ ਹੁੰਦੀ ਹੈ । ਇੱਕ ਵਾਰੀ ਇੱਕ ਜਾਂ ਦੋ ਗਲਾਸ ਪਾਣੀ ਹੀ ਪੀਓ । ਖਾਲੀ ਪੇਟ ਕਿਉਂ ਪੀਂਦੇ ਹਨ ਪਾਣੀ ? ਹਰ ਕੋਈ ਸਵੇਰੇ ਉੱਠ ਕੇ ਕੋਸਾ ਪਾਣੀ ਪੀਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ।

0 Comments
0

You may also like