ਜਦੋਂ ਮਹੇਸ਼ ਭੱਟ ਦੇ ਬੇਟੇ ਨੇ ਹੀ ਉਹਨਾਂ ’ਤੇ ਲਗਾ ਦਿੱਤੇ ਸਨ ਇਸ ਤਰ੍ਹਾਂ ਦੇ ਇਲਜ਼ਾਮ

Written by  Rupinder Kaler   |  September 18th 2020 08:42 PM  |  Updated: September 18th 2020 08:42 PM

ਜਦੋਂ ਮਹੇਸ਼ ਭੱਟ ਦੇ ਬੇਟੇ ਨੇ ਹੀ ਉਹਨਾਂ ’ਤੇ ਲਗਾ ਦਿੱਤੇ ਸਨ ਇਸ ਤਰ੍ਹਾਂ ਦੇ ਇਲਜ਼ਾਮ

ਬਾਲੀਵੁੱਡ ਦੇ ਵੱਡੇ ਫ਼ਿਲਮਕਾਰ ਮਹੇਸ਼ ਭੱਟ ਏਨੀਂ ਦਿਨੀ ਕਾਫੀ ਸੁਰਖੀਆਂ ਵਿੱਚ ਹਨ ਕਿਉਂਕਿ ਰੀਆ ਚੱਕਰਵੱਤੀ ਕਰਕੇ ਉਹਨਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ । ਇਸ ਸਭ ਦੇ ਚਲਦੇ ਉਹਨਾਂ ਦੇ ਬੇਟੇ ਦੀ ਇੱਕ ਪੁਰਾਣੀ ਇੰਟਰਵਿਊ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਮਹੇਸ਼ ਭੱਟ ਦਾ ਬੇਟਾ ਉਹਨਾਂ ਤੇ ਕਾਫੀ ਗੰਭੀਰ ਇਲਜ਼ਾਮ ਲਗਾ ਰਿਹਾ ਹੈ । ਦਰਅਸਲ ਮਹੇਸ਼ ਭੱਟ ਦੇ ਚਾਰ ਬੱਚੇ ਹਨ।

mahesh-bhatt

ਪਹਿਲੇ ਵਿਆਹ ਤੋਂ ਰਾਹੁਲ ਅਤੇ ਪੂਜਾ ਭੱਟ। ਦੂਜੇ ਵਿਆਹ ਤੋਂ ਆਲੀਆ ਅਤੇ ਸ਼ਾਹੀਨ ਭੱਟ। ਮਹੇਸ਼ ਦੇ ਬੇਟੇ ਰਾਹੁਲ ਨੇ ਕਈ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਜੋ ਕਿਹਾ ਸੀ ਉਹ ਅੱਜਕਲ ਫੇਰ ਚਰਚਾ ਵਿੱਚ ਹੈ। ਇਸ ਇੰਟਰਵਿਊ ਵਿੱਚ ਰਾਹੁਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਮਹੇਸ਼ ਨੇ ਕਦੇ ਉਨ੍ਹਾਂ ਨੂੰ ਬੇਟੇ ਦੇ ਰੂਪ ਵਿੱਚ ਨਹੀਂ ਦੇਖਿਆ।

 

ਰਾਹੁਲ ਨੇ ਦੱਸਿਆ ਕਿ ਮਹੇਸ਼ ਨੇ ਕਦੇ ਉਸ ਨੂੰ ਇੰਡਸਟਰੀ ਵਿੱਚ ਕੰਮ ਨਹੀਂ ਦਿਵਾਇਆ। ਰਾਹੁਲ ਨੇ ਦੋਸ਼ ਲਗਾਇਆ ਕਿ ਜਦੋਂ ਕੋਈ ਹੋਰ ਡਾਇਰੈਕਟਰ ਉਨ੍ਹਾਂ ਨੂੰ ਵੇਖਦੇ ਸਨ ਉਹ ਕਹਿੰਦੇ ਸਨ ਕਿ ਜੇ ਪਿਤਾ ਨੂੰ ਹੀ ਆਪਣੇ ਬੇਟੇ ਉੱਤੇ ਯਕ਼ੀਨ ਨਹੀਂ ਤਾਂ ਉਹ ਕਿਵੇਂ ਕਰਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਹੁਲ ਬਿੱਗ ਬੌਸ ਵਿੱਚ ਹਿੱਸਾ ਲੈ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network