ਜਦੋਂ ਮੀਕਾ ਸਿੰਘ ਨੂੰ ਪਿਤਾ ਦੇ ਸਾਈਕਲ ‘ਤੇ ਜਾਣ ਕਾਰਨ ਮਹਿਸੂਸ ਹੁੰਦੀ ਸੀ ਸ਼ਰਮਿੰਦਗੀ, ਸਾਂਝਾ ਕੀਤਾ ਕਿੱਸਾ

written by Shaminder | July 13, 2021

ਮੀਕਾ ਸਿੰਘ ਅੱਜ ਇੱਕ ਸਫਲ ਗਾਇਕ ਹਨ । ਅੱਜ ਉਨ੍ਹਾਂ ਦਾ ਲਾਈਫ ਸਟਾਈਲ ਬਹੁਤ ਹਾਈ ਫਾਈ ਹੈ । ਵੱਡੀਆਂ ਗੱਡੀਆਂ, ਕਈ ਫਾਰਮ ਹਾਊਸ ਉਨ੍ਹਾਂ ਦੇ ਕੋਲ ਹਨ । ਇਸ ਕਾਮਯਾਬੀ ਦੇ ਪਿੱਛੇ ਗਾਇਕ ਦੇ ਪਰਿਵਾਰ ਦੀ ਕਰੜੀ ਮਿਹਨਤ ਹੈ । ਜਿਸ ਦੀ ਬਦੌਲਤ ਇਹ ਪਰਿਵਾਰ ਕਾਮਯਾਬ ਹੋਇਆ ਹੈ ।ਉਨ੍ਹਾਂ ਕੋਲ ਲਗਜ਼ਰੀ ਕਾਰਾਂ ਦੀ ਵੱਡੀ ਕਲੈਕਸ਼ਨ ਹੈ, ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਕਰੋੜਾਂ ਦੀ ਪ੍ਰਾਪਰਟੀ ਵੀ ਹੈ । ਗਾਇਕ ਨੇ ਹੁਣ ਇੱਕ ਹੋਰ ਜਗ੍ਹਾ ‘ਤੇ ਘਰ ਬਨਾਉਣ ਦਾ ਐਲਾਨ ਕੀਤਾ ਹੈ ।

Image From Instagram
ਹੋਰ ਪੜ੍ਹੋ : ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਹੋਇਆ ਦਿਹਾਂਤ, ਵਰਲਡ ਕੱਪ ਜੇਤੂ ਟੀਮ ਦੇ ਸਨ ਮੈਂਬਰ 
mika singh Image From Instagram
ਇਸ ਜਗ੍ਹਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਅਦਾਕਾਰ ਨੇ ਆਪਣੇ ਫੈਨਸ ਅਤੇ ਚਾਹੁਣ ਵਾਲਿਆਂ ਤੋਂ ਪੁੱਛਿਆ ਹੈ ਕਿ ਉਹ ਇਸ ਜਗ੍ਹਾ ‘ਤੇ ਫਾਰਮ ਹਾਊਸ ਬਨਾਉਣ ਜਾਂ ਨਹੀਂ । ਗਾਇਕ ਮੀਕਾ ਨੂੰ ਤੁਸੀਂ ਵੀ ਕਮੈਂਟਸ ਕਰਕੇ ਆਪਣੀ ਰਾਏ ਦੇ ਸਕਦੇ ਹੋ । ਇਹ ਤਾਂ ਸੀ ਮੀਕਾ ਦੇ ਅੱਜ ਦੇ ਹਾਲਾਤ, ਇਸ ਤੋਂ ਇਲਾਵਾ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਇੱਕ ਹੋਰ ਕਿੱਸਾ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ।
mika singh , Image From Instagram
ਦਰਅਸਲ ਮੀਕਾ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਸੀ । ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਪਿਤਾ ਸ਼੍ਰੀ ਅਜਮੇਰ ਸਿੰਘ ਚੰਦਨ ਇੱਕ ਰਾਗੀ ਸਨ । ਜਿਸ ਨੇ ਪਟਨਾ ਸਾਹਿਬ ‘ਚ ਕੀਰਤਨ ਕੀਤਾ ਸੀ । ਉਸ ਦੇ ਆਸ਼ੀਰਵਾਦ ਸਦਕਾ ਹੀ ਸਾਡਾ ਪਰਿਵਾਰ ਸਫਲ ਹੋ ਸਕਿਆ ।
mika , Image From Instagram
ਜਦੋਂ ਦਲੇਰ ਮਹਿੰਦੀ ਭਾਜੀ ਨੇ ਲੈਂਡ ਕ੍ਰੂਜ਼ਰ ਖਰੀਦੀ ਤੇ ਮੈਂ ਇੱਕ ਹਮਰ ਖਰੀਦੀ, ਪਰ ਸਾਡੇ ਪਿਤਾ ਜੀ ਨੇ ਸਾਈਕਲ ਦਾ ਅਨੰਦ ਲਿਆ । ਅਸੀਂ ਦੋਵੇਂ ਉਸ ਨੂੰ ਕਾਰ ਦੀ ਵਰਤੋਂ ਲਈ ਬੇਨਤੀ ਕਰਦੇ ਸੀ। ਕਿਉਂਕਿ ਸਾਨੂੰ ਥੋੜਾ ਅਜੀਬ ਲੱਗਦਾ ਸੀ ਅਤੇ ਸਾਨੂੰ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ । ਜਿਸ ‘ਤੇ ਪਿਤਾ ਜੀ ਨੇ ਕਿਹਾ ਕਿ ‘ਮੀਕਾ ਬੇਟਾ ਤੁਹਾਡਾ ਪਿਉ ਹਾਂ…ਮੇਰੀ ਸਾਰੀ ਉਮਰ ਸਾਈਕਲ ‘ਤੇ ਹੀ ਲੰਘੀ ਹੈ’।
 
View this post on Instagram
 

A post shared by Mika Singh (@mikasingh)

0 Comments
0

You may also like