ਜਦੋਂ ਨੇਹਾ ਕੱਕੜ ਦੀ ਰੋਹਨਪ੍ਰੀਤ ਨੇ ਕੀਤੀ ਨਕਲ, ਪ੍ਰਸ਼ੰਸਕਾਂ ਨੂੰ ਵੀਡੀਓ ਆ ਰਹੀ ਹੈ ਖੂਬ ਪਸੰਦ

written by Rupinder Kaler | July 29, 2021

ਨੇਹਾ ਕੱਕੜ ਆਪਣੀ ਗਾਇਕੀ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਚੰਗੀ ਫੈਨ ਫਾਲੋਵਿੰਗ ਹੈ । ਹਾਲ ਹੀ ਵਿੱਚ ਉਸ ਦਾ ਗਾਣਾ ਦਿਲ ਕੋ ਕਰਾਰ ਆਇਆ ਰਿਲੀਜ਼ ਹੋਇਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Pic Courtesy: Instagram

ਹੋਰ ਪੜ੍ਹੋ :

ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

neha kakkar and rohanpreet enjoying gol gappa Pic Courtesy: Instagram

ਇਸ ਸਭ ਦੇ ਚਲਦੇ ਨੇਹਾ ਦਾ ਪਤੀ ਰੋਹਨਪ੍ਰੀਤ ਵੀ ਇਸ ਗਾਣੇ ਨੂੰ ਗਾਉਂਦਾ ਨਜ਼ਰ ਆ ਰਿਹਾ ਹੈ । ਉਸ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਧਮਾਲ ਪਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਰੋਹਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤੇ ਸ਼ੇਅਰ ਕੀਤਾ ਹੈ ।

Pic Courtesy: Instagram

ਇਸ ਵੀਡੀਓ ਵਿੱਚ ਰੋਹਨ ਨੇਹਾ ਦੀ ਨਕਲ ਕਰਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬੈਠ ਜਾਓ ਬੈਠ ਜਾਓ ਓ ਹੋ ਓ …’ ਇਸ ਤੋਂ ਬਾਅਦ ਉਹ ਨੇਹਾ ਦੀ ਆਵਾਜ਼ ਦੀ ਤਾਰੀਫ ਕਰ ਰਹੇ ਹਨ । ਰੋਹਨਪ੍ਰੀਤ ਦੀ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

 

View this post on Instagram

 

A post shared by Rohanpreet Singh (@rohanpreetsingh)

0 Comments
0

You may also like