ਜਦੋਂ ਨੇਹਾ ਕੱਕੜ ਦਾ ਬੇਬੀ ਬੰਪ ਦੇਖ ਕੇ ਸੱਸ ਨੇ ਮਾਰਿਆ ਸੀ ਇਹ ਤਾਅਨਾ

written by Rupinder Kaler | September 28, 2021

ਨੇਹਾ ਕੱਕੜ (Neha Kakkar)  ਨੇ ਹਾਲ ਹੀ ਵਿੱਚ ਇੱਕ ਸ਼ੋਅ ਦੌਰਾਨ ਦਿਲਚਸਪ ਕਿੱਸਾ ਸਾਂਝਾ ਕੀਤਾ ਹੈ । ਨੇਹਾ (Neha Kakkar)  ਨੇ ਦੱਸਿਆ ਕਿ ਉਹਨਾਂ ਦੇ ਮਸ਼ਹੂਰ ਗਾਣੇ ‘ਖਿਆਲ ਰੱਖਿਆ ਕਰ’ (Khyal Rakhya Kar) ਦੇ ਮਿਊਜ਼ਿਕ ਵੀਡੀਓ ਦੇ ਸ਼ੂਟ ਦੌਰਾਨ ਨਕਲੀ ਬੇਬੀ ਬੰਪ ਦਿਖਾਇਆ ਸੀ । ਇਸ ਬੇਬੀ ਬੰਪ ਨੂੰ ਦੇਖ ਕੇ ਉਸ ਦੀ ਸੱਸ ਵੀ ਹੈਰਾਨ ਰਹਿ ਗਈ ਸੀ ।

feature image of neha kakkar and rohanpreet singh got dubai golden visa-min image source-instagram

ਹੋਰ ਪੜ੍ਹੋ :

ਮਿਲੋ ਬਠਿੰਡਾ ਦੀ ਰਹਿਣ ਵਾਲੀ ਕ੍ਰਿਸ਼ਣਾ ਦੇਵੀ ਨੂੰ ਜਿਹੜੀ ਹੈ ਇਲਾਕੇ ਦੀ ਪਹਿਲੀ ਰਾਜ ਮਿਸਤਰੀ, ਕੋਠੀਆਂ ਦੇ ਲੈਂਦੀ ਹੈ ਠੇਕੇ

image source-instagram

ਨੇਹਾ ਕੱਕੜ (Neha Kakkar)  ਨੇ ਕਿਹਾ ਕਿ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੀ ਸੱਸ ਨੇ ਉਸ ਨੂੰ ਸੱਚਮੁਚ ਪ੍ਰੈਗਨੇਂਟ ਸਮਝ ਲਿਆ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਕੱਕੜ ਦੇ ਪ੍ਰੈਗਨਂੇਸੀ ਦੀਆਂ ਖ਼ਬਰਾਂ ਪਿਛਲੇ ਕੁਝ ਦਿਨਾਂ ਤੋਂ ਕਾਫੀ ਆ ਰਹੀਆਂ ਹਨ । ਇਹਨਾਂ ਖ਼ਬਰਾਂ ਦੇ ਚਲਦੇ ਨੇਹਾਂ (Neha Kakkar)  ਨੇ ਇਸ ਕਿੱਸੇ ਦਾ ਖੁਲਾਸਾ ਕੀਤਾ ਹੈ ।

image source-instagram

ਨੇਹਾ (Neha Kakkar)  ਨੇ ਕਿਹਾ ਕਿ ‘ਸੱਚ ਦੱਸਾਂ ਜਦੋਂ ‘ਖਿਆਲ ਰੱਖਿਆ ਕਰ’ ਗਾਣਾ ਆਇਆ ਸੀ ਤਾਂ ਉਸ ਸਮੇਂ ਮੇਰਾ ਢਿੱਡ ਦੇਖ ਕੇ ਮੰਮੀ ਜੀ ਨੇ ਕਿਹਾ ਸੀ ਬੇਟਾ ਗੁੱਡ ਨਿਊਜ਼ ਬਹੁਤ ਛੇਤੀ ਨਹੀਂ ਹੋ ਗਈ’ । ਸੱਸ ਦੀ ਇਹ ਗੱਲ ਸੁਣ ਨੇ ਨੇਹਾ ਨੇ ਕਿਹਾ ਕਿ ਮੰਮੀ ਜੀ ਘੱਟੋ ਘੱਟ ਤੁਸੀਂ ਤਾਂ ਇਸ ਤਰ੍ਹਾਂ ਨਾ ਕਹੋ । ਤੁਸੀਂ ਜਾਣਦੇ ਹੋ ਕਿ ਸਾਡਾ ਹੁਣੇ ਵਿਆਹ ਹੋਇਆ ਹੈ ।

0 Comments
0

You may also like