ਇਸ ਅਦਾਕਾਰਾ ਦੀ ਇੱਕ ਹਾਏ ਨੇ ਖਤਮ ਕਰ ਦਿੱਤਾ ਸੀ ਰਾਜੇਸ਼ ਖੰਨਾ ਦਾ ਸਟਾਰਡਮ, ਇਸ ਕਰਕੇ ਦਿੱਤੀ ਬਦ-ਦੁਆ

Written by  Rupinder Kaler   |  July 18th 2020 05:10 PM  |  Updated: July 18th 2020 05:10 PM

ਇਸ ਅਦਾਕਾਰਾ ਦੀ ਇੱਕ ਹਾਏ ਨੇ ਖਤਮ ਕਰ ਦਿੱਤਾ ਸੀ ਰਾਜੇਸ਼ ਖੰਨਾ ਦਾ ਸਟਾਰਡਮ, ਇਸ ਕਰਕੇ ਦਿੱਤੀ ਬਦ-ਦੁਆ

ਅਮਿਤਾਬ ਬੱਚਨ ਨੇ ਜਦੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਦੋਂ ਰਾਜੇਸ਼ ਖੰਨਾ ਸੁਪਰ ਸਟਾਰ ਸਨ । ਇਸ ਕਰਕੇ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਰਾਜੇਸ਼ ਖੰਨਾ ਫ਼ਿਲਮ ਦੇ ਸੈੱਟ ਤੇ ਅਕਸਰ ਅਮਿਤਾਬ ਬੱਚਨ ਦੀ ਬੇਇੱਜ਼ਤੀ ਕਰਦੇ ਸਨ, ਤੇ ਅਮਿਤਾਬ ਨੂੰ ਬਹੁਤ ਬੁਰਾ ਭਲਾ ਕਹਿੰਦੇ ਸਨ । ਫ਼ਿਲਮੀ ਪੱਤਰਕਾਰ ਅਲੀ ਪੀਟਰ ਜਾਨ ਮੁਤਾਬਿਕ, ਅਮਿਤਾਬ ਬੱਚਨ ਫ਼ਿਲਮ ‘ਬਾਵਰਚੀ’ ਦੇ ਸੈੱਟ ਤੇ ਜਯਾ ਬੱਚਨ ਨੂੰ ਮਿਲਣ ਲਈ ਆਉਂਦੇ ਸਨ, ਉਸ ਸਮੇਂ ਰਾਜੇਸ਼ ਖੰਨਾ ਨੂੰ ਵਾਰ ਵਾਰ ਅਮਿਤਾਬ ਬੱਚਨ ਦਾ ਅਪਮਾਨ ਕਰਦੇ ਹੋਏ ਦੇਖਿਆ ਗਿਆ ਸੀ ।

https://www.instagram.com/p/CCxVTv7D33F/?utm_source=ig_embed

ਅਮਿਤਾਬ ਬੱਚਨ ਸੈੱਟ ਤੇ ਗਰਲ ਫ੍ਰੈਡ ਜਯਾ ਤੇ ਅਸਰਾਨੀ ਵਰਗੇ ਦੋਸਤਾਂ ਨਾਲ ਹੈਂਗਆਉਟ ਕਰਦੇ ਸਨ । ਉਸੇ ਦੌਰਾਨ ਰਾਜੇਸ਼ ਖੰਨਾ ਅਮਿਤਾਬ ਨੂੰ ਤਾਹਨਾ ਮਾਰਦੇ ਸਨ । ਇੱਥੋਂ ਤੱਕ ਕਿ ਰਾਜੇਸ਼ ਖੰਨਾ ਨੇ ਅਮਿਤਾਬ ਨੂੰ ਮਨਹੂਸ ਤੇ ਬਦਕਿਸਮਤ ਤੱਕ ਕਹਿ ਦਿੱਤਾ ਸੀ ।

ਇਹਨਾਂ ਗੱਲਾਂ ਤੋਂ ਜਯਾ ਨੂੰ ਕਾਫੀ ਗੁੱਸਾ ਵੀ ਆਇਆ ਸੀ । ਜਿਸ ਤੋਂ ਬਾਅਦ ਜਯਾ ਨੇ ਕਿਹਾ ਸੀ ‘ਇੱਕ ਦਿਨ ਦੁਨੀਆ ਦੇਖੇਗੀ ਕਿ ਇਹ ਆਦਮੀ (ਅਮਿਤਾਬ) ਕਿੱਥੇ ਹੋਵੇਗਾ ਤੇ ਖੰਨਾ ਕਿੱਥੇ ਹੋਵੇਗਾ’ । ਇਸ ਤੋਂ ਬਾਅਦ ਰਾਜੇਸ਼ ਖੰਨਾ ਦਾ ਕਰੀਅਰ ਨਿਘਾਰ ਵੱਲ ਜਾਣਾ ਸ਼ੁਰੂ ਹੋ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network