15 ਸਾਲ ਦੀ ਇਸ ਕੁੜੀ ਨੇ ਰਾਜੇਸ਼ ਖੰਨਾ ’ਤੇ ਲਗਾਏ ਸਨ ਫ਼ਿਲਮ ਦੇ ਸੈੱਟ ’ਤੇ ਗੰਦੀਆਂ ਹਰਕਤਾਂ ਕਰਨ ਦੇ ਇਲਜ਼ਾਮ …!

Written by  Rupinder Kaler   |  April 09th 2020 12:33 PM  |  Updated: April 09th 2020 12:33 PM

15 ਸਾਲ ਦੀ ਇਸ ਕੁੜੀ ਨੇ ਰਾਜੇਸ਼ ਖੰਨਾ ’ਤੇ ਲਗਾਏ ਸਨ ਫ਼ਿਲਮ ਦੇ ਸੈੱਟ ’ਤੇ ਗੰਦੀਆਂ ਹਰਕਤਾਂ ਕਰਨ ਦੇ ਇਲਜ਼ਾਮ …!

ਮੀ-ਟੂ ਮੁਹਿੰਮ ਤੋਂ ਭਾਵੇਂ ਬਾਲੀਵੁੱਡ ਕਿਨਾਰਾ ਕਰ ਚੁੱਕਿਆ ਹੈ ਪਰ ਇਸ ਮੁਹਿੰਮ ਨੇ ਕਈ ਦਿੱਗਜ ਅਦਾਕਾਰਾਂ ਦੇ ਘਿਨੌਣੇ ਚਿਹਰੇ ਸਾਹਮਣੇ ਲਿਆਂਦੇ ਹਨ । ਇਸ ਮੁਹਿੰਮ ਨੇ ਚਮਕ ਦਮਕ ਵਾਲੀ ਇੰਡਸਟਰੀ ਦਾ ਬਹੁਤ ਹੀ ਮਾੜਾ ਪੱਖ ਉਜਾਗਰ ਕੀਤਾ ਸੀ । ਪਰ ਇਸ ਆਰਟੀਕਲ ਵਿੱਚ ਅਸੀਂ ਉਸ ਸਮੇਂ ਦੀ ਗੱਲ ਕਰਨ ਜਾ ਰਹੇ ਹਾਂ ਜਦੋਂ 15 ਸਾਲ ਦੀ ਇੱਕ ਕੁੜੀ ਨੇ ਰਾਜੇਸ਼ ਖੰਨਾ ’ਤੇ ਉਸ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ । ਇਹ ਕੁੜੀ ‘ਫ਼ਿਲਮ ਅਨੋਖਾ ਰਿਸ਼ਤਾ’ ਵਿੱਚ ਰਾਜੇਸ਼ ਖੰਨਾ ਦੀ ਸਹਿ ਕਲਾਕਾਰ ਸੀ ।

ਇਸ ਕੁੜੀ ਦਾ ਨਾਂਅ ਹੈ ਸਬੀਹਾ, ਜਿਸ ਨੇ ਫ਼ਿਲਮ ਦੇ ਸੈੱਟ ’ਤੇ ਉਸ ਨਾਲ ਹੋਏ ਸਰੀਰਕ ਉਤਪੀੜਨ ਤੇ ਖੁੱਲ ਕੇ ਗੱਲ ਕੀਤੀ । ਸਬੀਹਾ ਨੇ ਸਾਲ 1986 ਵਿੱਚ ਆਈ ਫ਼ਿਲਮ ਅਨੋਖਾ ਰਿਸ਼ਤਾ ਵਿੱਚ ਆਪਣੀ ਅਦਾਕਾਰੀ ਦਿਖਾਈ ਸੀ । ਇਸ ਉਹ ਸਮਾਂ ਸੀ ਜਦੋ ਰਾਜੇਸ਼ ਖੰਨਾ ਆਪਣੀ ਫ਼ਿਲਮੀ ਸਿਤਾਰਿਆਂ ਵਾਲੀ ਚਮਕ ਗਵਾ ਚੁੱਕੇ ਸਨ । ਪਰ ਉਹ ਫ਼ਿਲਮਾਂ ਵਿੱਚ ਛੋਟੇ ਮੋਟੇ ਰੋਲ ਨਿਭਾਉਣ ਵਿੱਚ ਸਰਗਰਮ ਸਨ । ਇਸ ਦੇ ਨਾਲ ਹੀ ਉਹ ਖੂਬ ਵਿਵਾਦਾਂ ਵਿੱਚ ਸਨ ।

1986 ਵਿੱਚ ਸਬੀਹਾ ਵੱਲੋਂ ਹੀ ਰਾਜੇਸ਼ ਖੰਨਾ ਤੇ ਇਹ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਉਸ ਨੂੰ ਫ਼ਿਲਮ ਦੇ ਸੈੱਟ ਤੇ ਤੰਗ ਪਰੇਸ਼ਾਨ ਕਰਦੇ ਹਨ । ਸਬੀਹਾ ਦੀ ਮਾਂ ਅੰਮ੍ਰਿਤਾ ਨੇ ਫ਼ਿਲਮ ਦੇ ਡਾਇਰੈਕਟਰ ਤੇ ਇੱਥੋਂ ਤੱਕ ਇਲਜ਼ਾਮ ਲਗਾਏ ਸਨ ਕਿ ਉਸ ਦੀ ਕੁੜੀ ਨਾਲ ਹੋਟਲ ਦੇ ਕਮਰੇ ਵਿੱਚ ਬਲਾਤਕਾਰ ਹੋਇਆ ਹੈ । ਇਹ ਪਹਿਲੀ ਵਾਰ ਸੀ ਜਦੋਂ ਰਾਜੇਸ਼ ਖੰਨਾ ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਸਨ ।

ਇਹ ਇਲਜ਼ਾਮ ਸਿਰਫ਼ ਫ਼ਿਲਮੀ ਗੌਸਿਪ ਬਣਕੇ ਹੀ ਰਹਿ ਗਏ ਸਨ, ਇਸ ਤੋਂ ਵੱਧ ਕੁਝ ਨਹੀਂ ਹੋਇਆ । ਸਬੀਹਾ ਦਾ ਕਰੀਅਰ ਵੀ ਕੁਝ ਖ਼ਾਸ ਨਹੀਂ ਚੱਲਿਆ । ਉਸ ਨੇ ਸਿਰਫ ਕੁਝ ਫ਼ਿਲਮਾਂ ਵਿੱਚ ਵੀ ਛੋਟੇ ਮੋਟੇ ਰੋਲ ਨਿਭਾਏ । ਉਸ ਨੂੰ ਅਕਸ਼ੇ ਕੁਮਾਰ ਦੀ ਫ਼ਿਲਮ ਖਿਲਾੜੀ ਵਿੱਚ ਦੀਪਕ ਤਿਜੋਰੀ ਦੀ ਪ੍ਰੇਮਿਕਾ ਦੇ ਰੂਪ ਵਿੱਚ ਦੇਖਿਆ ਗਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network