
ਰਾਖੀ ਸਾਵੰਤ ਨੂੰ ਜੇਕਰ ਕੋਈ ਖਿਤਾਬ ਦਿੱਤਾ ਗਿਆ ਹੈ ਤਾਂ ਉਹ ਹੈ ਕੰਟਰੋਵਰਸੀ ਕੁਈਨ। ਰਾਖੀ ਹਰ ਰੋਜ਼ ਨਵੇਂ-ਨਵੇਂ ਬਿਆਨ ਜਾਰੀ ਕਰਦੀ ਹੈ। ਸੋਸ਼ਲ ਮੀਡੀਆ ਉੱਤੇ ਰਾਖੀ ਆਪਣੀ ਨਵੇਂ-ਨਵੇਂ ਬਿਆਨ ਤੋਂ ਇਲਾਵਾ ਆਪਣੀ ਪੁਰਾਣੇ ਦਿੱਤੇ ਬਿਆਨ ਨੂੰ ਲੈ ਕੇ ਵੀ ਚਰਚਾ ‘ਚ ਬਣੀ ਰਹਿੰਦੀ ਹੈ।
ਸੋਸ਼ਲ ਮੀਡੀਆ ਉੱਤੇ ਰਾਖੀ ਸਾਵੰਤ ਦਾ ਇੱਕ ਪੁਰਾਣਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਰਾਖੀ ਨੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ ਕਿ ਬਾਲੀਵੁੱਡ ਦੀ ਇੱਕ ਮਸ਼ਹੂਰ ਅਭਿਨੇਤਰੀ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਅਤੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ।
ਹੋਰ ਪੜ੍ਹੋ : ਵਿਆਹ ਮਗਰੋਂ ਪਹਿਲੀ ਵਾਰ ਆਪਣੇ ਜੱਦੀ ਪਿੰਡ ਪਹੁੰਚੇ CM ਭਗਵੰਤ ਮਾਨ, ਦੇਖੋ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਕੁਝ ਖ਼ੂਬਸੂਰਤ ਤਸਵੀਰਾਂ

ਤੁਹਾਨੂੰ ਦੱਸ ਦੇਈਏ ਕਿ ਇਹ ਉਹ ਪ੍ਰੈੱਸ ਕਾਨਫਰੰਸ ਹੈ ਜਿਸ ‘ਚ ਰਾਖੀ ਨੇ ਅਭਿਨੇਤਰੀ ਤਨੁਸ਼੍ਰੀ ਦੱਤਾ ਦੀ ਗੱਲ ਕੀਤੀ ਸੀ। ਆਓ ਜਾਣਦੇ ਹਾਂ ਪ੍ਰੈੱਸ ਕਾਨਫਰੰਸ 'ਚ ਰਾਖੀ ਸਾਵੰਤ ਨੇ ਕੀ ਕਿਹਾ ਅਤੇ ਤਨੁਸ਼੍ਰੀ 'ਤੇ ਕਿਹੜੇ-ਕਿਹੜੇ ਦੋਸ਼ ਲਗਾਏ ਹਨ।
ਤੁਹਾਨੂੰ ਦੱਸ ਦੇਈਏ ਕਿ ਜਿਸ ਪ੍ਰੈੱਸ ਕਾਨਫਰੰਸ ਦੀ ਗੱਲ ਕਰ ਰਹੇ ਹਾਂ, ਉਹ ਚਾਰ ਸਾਲ ਪੁਰਾਣੀ ਹੈ, ਯਾਨੀ ਰਾਖੀ ਸਾਵੰਤ ਦਾ ਇਹ ਬਿਆਨ ਸਾਲ 2018 ਦਾ ਹੈ। ਪ੍ਰੈੱਸ ਕਾਨਫਰੰਸ ਉਦੋਂ ਬੁਲਾਈ ਗਈ ਸੀ ਜਦੋਂ ਰਾਖੀ ਸਾਵੰਤ ਦਾ ਅਭਿਨੇਤਰੀ ਤਨੁਸ਼੍ਰੀ ਦੱਤਾ ਨਾਲ ਝਗੜਾ ਹੋ ਰਿਹਾ ਸੀ। ਪ੍ਰੈੱਸ ਕਾਨਫਰੰਸ 'ਚ ਰਾਖੀ ਨੇ ਕਿਹਾ ਕਿ 2018 ਤੋਂ 12 ਸਾਲ ਪਹਿਲਾਂ ਤਨੁਸ਼੍ਰੀ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਤਨੁਸ਼੍ਰੀ ਨੇ ਰਾਖੀ ਨਾਲ ਕਈ ਵਾਰ ਬਲਾਤਕਾਰ ਕੀਤਾ ਹੈ।

ਇਸੇ ਪ੍ਰੈਸ ਕਾਨਫਰੰਸ ਵਿੱਚ ਰਾਖੀ ਨੇ ਕਿਹਾ ਕਿ ਤਨੁਸ਼੍ਰੀ ਦੱਤਾ ਅਸਲ ਵਿੱਚ ਇੱਕ ਲੈਸਬੀਅਨ ਹੈ। ਰਾਖੀ ਨੇ ਇਹ ਵੀ ਕਿਹਾ ਕਿ ਤਨੁਸ਼੍ਰੀ ਉਸ ਨੂੰ ਕਈ ਰੇਵ ਪਾਰਟੀਆਂ 'ਚ ਲੈ ਗਈ ਸੀ। ਇਸ ਤੋਂ ਇਲਾਵਾ ਰਾਖੀ ਨੇ ਕਈ ਹੋਰ ਇਲਜ਼ਾਮ ਵੀ ਲਗਾਏ ਸਨ।

ਕੰਟ੍ਰੋਵਰਸੀ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਬਿਜ਼ਨੈੱਸਮੈਨ ਆਦਿਲ ਦੁਰਾਨੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਛਾਈ ਹੋਈ ਹੈ। ਰਾਖੀ ਅਤੇ ਆਦਿਲ ਦੇ ਇੱਕ ਤੋਂ ਵੱਧ ਇੱਕ ਫਨੀ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਰੋਜ਼ਾਨਾ ਸਾਹਮਣੇ ਆਉਂਦੇ ਰਹਿੰਦੇ ਹਨ, ਜੋ ਕਾਫੀ ਵਾਇਰਲ ਹੋ ਜਾਂਦੇ ਹਨ।