
ਪੰਜਾਬੀ ਗਾਇਕ ਬੀ ਪਰਾਕ (B paark) ਏਨੀਂ ਦਿਨੀਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਸ਼ੇਰ ਨਾਲ ਰੱਸਾਕਸੀ ਦਾ ਮੁਕਾਬਲਾ ਕਰਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਉਹਨਾਂ ਦੇ ਕੁਝ ਸਾਥੀ ਵੀ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਇੱਕ ਪਾਸੇ ਸ਼ੇਰ ਹੈ ਤੇ ਦੂਜੇ ਪਾਸੇ ਬੀ ਪਰਾਕ (B paark) ਤੇ ਉਹਨਾਂ ਦੇ ਸਾਥੀ ਰੱਸਾ ਖਿੱਚ ਰਹੇ ਹਨ । ਦੋਹਾਂ ਧਿਰਾ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਸ਼ੇਰ ਪੂਰਾ ਜ਼ੋਰ ਲਗਾ ਰਿਹਾ ਹੈ । ਬੀ ਪਰਾਕ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਕਾਫੀ ਮਜ਼ੇਦਾਰ ਹੈ ।

ਹੋਰ ਪੜ੍ਹੋ :

ਹਰ ਕੋਈ ਇਸ ਵੀਡੀਓ ਤੇ ਕਮੈਂਟ ਕਰ ਰਿਹਾ ਹੈ । ਬੀ ਪਰਾਕ (B paark) ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫੀ ਪਸੰਸ ਆ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਦੁਬਈ ਫਿਲਮ ਅਤੇ ਟੀਵੀ ਕਮਿਸ਼ਨ ਵੱਲੋਂ ਯੂਏਈ ਗੋਲਡਨ ਵੀਜ਼ਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਇਸ ਨਾਲ ਬੀ ਪਰਾਕ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ ।
View this post on Instagram
ਇਸ ਤੋਂ ਪਹਿਲਾਂ ਉਹਨਾਂ ਨੂੰ 'ਕੇਸਰੀ' ਦੇ ਗੀਤ 'ਤੇਰੀ ਮਿੱਟੀ' ਲਈ ਰਾਸ਼ਟਰੀ ਅਵਾਰਡ ਮਿਲਿਆ ਹੈ । ਬੀ ਪਰਾਕ ਦਾ ਇਹ ਪਹਿਲਾ ਰਾਸ਼ਟਰੀ ਪੁਰਸਕਾਰ ਹੈ । ਬੀ ਪਰਾਕ ਨੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਦੇ ਸਭ ਤੋਂ ਵੱਧ ਹਿੱਟ ਗੀਤ ਦਿੱਤੇ ਹਨ। 'ਫਿਲਹਾਲ', ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਅਤੇ ਦੇਖੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ ।