ਜਦੋਂ ਜਪਜੀ ਖਹਿਰਾ ਨੂੰ ਕਿਸੇ ਨੇ ਕਿਹਾ ਇੰਡਸਟਰੀ ‘ਚ ਉਸ ਦੀ ਜਗ੍ਹਾ ਕੋਈ ਲੈ ਸਕਦਾ ਹੈ ਤਾਂ ਇਹ ਸੀ ਅਦਾਕਾਰਾ ਦਾ ਜਵਾਬ

written by Shaminder | January 17, 2022

ਜਪਜੀ ਖਹਿਰਾ (Japji Khaira) ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਹਾਲਾਂਕਿ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ, ਪਰ ਉਸ ਨੂੰ ਕਿਸੇ ਨੇ ਆਖਿਆ ਸੀ ਕਿ ਜੇ ਉਹ ਲਗਾਤਾਰ ਫ਼ਿਲਮਾਂ ‘ਚ ਸਰਗਰਮ ਨਹੀਂ ਰਹੀ ਤਾਂ ਹੋਸ ਸਕਦਾ ਹੈ ਕਿ ਕੋਈ ਉਸ ਦੀ ਜਗ੍ਹਾ ਲੈ ਲਵੇ। ਜਪਜੀ ਖਹਿਰਾ ਨੇ ਇੱਕ ਇੰਟਰਵਿਊ ‘ਚ ਇਸ ਘਟਨਾ ਦਾ ਜ਼ਿਕਰ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਜੇ ਤੁਹਾਡੇ ‘ਚ ਪ੍ਰਤਿਭਾ ਹੈ ਤਾਂ ਉਸ ਦੀ ਥਾਂ ਕੋਈ ਵੀ ਨਹੀਂ ਲੈ ਸਕਦਾ ।

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਛਾਇਆ ਇਸ ਲਾੜੀ ਦਾ ਵੀਡੀਓ, ਵੇਖੋ ਕਿਸ ਤਰ੍ਹਾਂ ਕੀਤੀ ਐਂਟਰੀ

ਉਸ ਨੇ ਕਿਹਾ ਕਿ ਉਸਨੂੰ ਆਪਣੀ ਕਲਾ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਉਹ ਆਪਣੀ ਭੂਮਿਕਾ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਨਿਭਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਅਤੇ ਆਖਰਕਾਰ ਉਦਯੋਗ ਵਿੱਚ ਆਪਣੀ ਥਾਂ ਹਾਸਲ ਕਰ ਸਕਦੀ ਹੈ। ਉਸ ਨੂੰ ਇੰਡਸਟਰੀ ਵਿੱਚ ਆਏ ਕਰੀਬ 15 ਸਾਲ ਹੋ ਗਏ ਹਨ ਅਤੇ ਉਸ ਤੋਂ ਬਾਅਦ ਕਈ ਅਭਿਨੇਤਰੀਆਂ ਨੇ ਡੈਬਿਊ ਕੀਤਾ ਹੈ, ਪਰ ਜਪਜੀ ਦਾ ਸਥਾਨ ਅਟੱਲ ਹੈ।

Japji-khaira image From instagram

ਜਪਜੀ ਖਹਿਰਾ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਉਸ ਨੇ ਮਿਸ ਵਰਲਡ ਪੰਜਾਬਣ ਦਾ ਖਿਤਾਬ ਵੀ ਆਪਣੇ ਨਾਂਅ ਕੀਤਾ ਹੈ । ਪੰਜਾਬੀ ਇੰਡਸਟਰੀ ‘ਚ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਮਿੱਟੀ ਵਾਜਾਂ ਮਾਰਦੀ, ਸੰਨ ਆਫ ਮਨਜੀਤ ਸਿੰਘ, ਅਰਦਾਸ -੨ ਸਣੇ ਕਈ ਫ਼ਿਲਮਾਂ ‘ਚ ਉਸ ਨੇ ਬਿਹਤਰੀਨ ਕਿਰਦਾਰ ਨਿਭਾਏ ਹਨ । ਮਨਕਿਰਤ ਔਲਖ ਅਤੇ ਦੇਵ ਖਰੌੜ ਦੇ ਨਾਲ ਬਤੌਰ ਮਾਡਲ ਵੀ ਜਪਜੀ ਖਹਿਰਾ ਨਜ਼ਰ ਆ ਚੁੱਕੀ ਹੈ ।

 

View this post on Instagram

 

A post shared by Japji Khaira (@thejapjikhaira)

You may also like