ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ

Written by  Shaminder   |  October 19th 2020 07:42 PM  |  Updated: October 20th 2020 01:26 PM

ਜਦੋਂ ਪਿਤਾ ਧਰਮਿੰਦਰ ਦੇ ਦੋਸਤ ਨੂੰ ਮਾਰਨ ਲਈ ਦੌੜਿਆ ਸੀ ਸੰਨੀ ਦਿਓਲ, ਪਿਤਾ ਨੇ ਵੀਡੀਓ ਸਾਂਝਾ ਕਰ ਦੱਸਿਆ ਕਿੱਸਾ

ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਜੋ ਕਿ ਉਨ੍ਹਾਂ ਦੇ ਪਿਤਾ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਇਆ ਦੱਸਿਆ ਹੈ । ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਦੱਸਿਆ ਕਿ ਸੰਨੀ ਦਾ ਜਦੋਂ ਜਨਮ ਹੋਇਆ ਤਾਂ ਉਸ ਦਾ ਚਿਹਰਾ ਸੂਰਜ ਵਾਂਗ ਚਮਕਦਾ ਸੀ ।

Sunny-Bobby Sunny-Bobby

ਜਿਸ ਕਾਰਨ ਅਸੀਂ ਉਸਦਾ ਨਾਂਅ ਸੰਨੀ ਯਾਨੀ ਕਿ ਸੂਰਜ ਵਰਗਾ ਰੱਖ ਦਿੱਤਾ । ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ 'ਚ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸੰਨੀ ਨੂੰ ਵਧਾਈ ਦਿੰਦਿਆਂ ਧਰਮਿੰਦਰ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹੋਰ ਪੜ੍ਹੋ : ਅੱਜ ਹੈ ਸੰਨੀ ਦਿਓਲ ਦਾ ਜਨਮ ਦਿਨ, ਭਰਾ ਬੌਬੀ ਦਿਓਲ ਨੇ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

sunny sunny

ਸੰਨੀ ਦਿਓਲ ਦੇ ਜਨਮ ਦਿਨ 'ਤੇ ਉਨ੍ਹ੍ਯਾਂ ਦੇ ਪਿਤਾ ਨੇ ਵਿਸ਼ ਕਰਦਿਆਂ ਆਪਣੇ ਟਵਿੱਟਰ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰ ਕਹਿ ਰਹੇ ਹਨ, 'ਸੰਨੀ ਜਦੋਂ ਪੈਦਾ ਹੋਇਆ ਤਾਂ ਇਕ ਬੁਹਤ ਖ਼ੂਬਸੂਰਤ ਬੱਚਾ ਸੀ।

sunny sunny

ਜਦੋਂ ਉਹ ਦੋ ਸਾਲ ਦਾ ਸੀ, ਉਦੋਂ ਮੇਰੀ ਫਿਲਮ 'ਸ਼ੋਅਲਾ ਔਰ ਸ਼ਬਨਮ' ਰਿਲੀਜ਼ ਹੋਈ ਸੀ। ਉਸ 'ਚ ਮੇਰਾ ਇਕ ਦ੍ਰਿਸ਼ ਸੀ, ਜਿਸ 'ਚ ਐੱਮ ਰਾਜਨ ਨੇ ਮੈਨੂੰ ਮਾਰਿਆ ਸੀ।'

https://twitter.com/aapkadharam/status/1318043820257259520

ਧਰਮਿੰਦਰ ਨੇ ਇਸ ਵੀਡੀਓ 'ਚ ਅੱਗਿਓਂ ਕਿਹਾ ਕਿ ਐੱਮ ਰਾਜਨ ਵੱਲੋਂ ਫਿਲਮ 'ਚ ਮੈਨੂੰ ਮਾਰਨ ਵਾਲਾ ਦ੍ਰਿਸ਼ ਸੰਨੀ ਦੇ ਜ਼ਿਹਨ 'ਚ ਬੈਠ ਗਿਆ ਸੀ। ਐੱਮ ਰਾਜਨ ਮੇਰਾ ਦੋਸਤ ਸੀ। ਜਦੋਂ ਉਹ ਮੈਨੂੰ ਮਿਲਣ ਆਇਆ ਤਾਂ ਸੰਨੀ ਬਹੁਤ ਗੁੱਸੇ 'ਚ ਬਾਹਰ ਘੁੰਮ ਰਿਹਾ ਸੀ। ਮੈਂ ਸੰਨੀ ਨੂੰ ਪੁੱਛਿਆ ਕਿ ਕੀ ਹੋਇਆ? ਇਸ 'ਤੇ ਉਹ ਬੋਲਿਆ, ਉਹ ਆਇਆ ਹੈ ਅੱਜ, ਉਸ ਨੂੰ ਮੈਂ ਮਾਰਾਂਗਾ। ਮੈਂ ਕਿਹਾ ਕਿ ਉਹ ਫਿਲਮ ਸੀ ਬੇਟਾ, ਇਹ ਮੇਰਾ ਦੋਸਤ ਹੈ। ਮੈਂ ਉਸ ਨੂੰ ਸਮਝਾਇਆ ਪਰ ਉਸ ਦਾ ਗੁੱਸਾ ਘੱਟ ਨਹੀਂ ਹੋ ਰਿਹਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network