Advertisment

ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਦਾਕਾਰਾ ਮੀਨਾ ਕੁਮਾਰੀ ਤੋਂ ਮੰਗੀ ਮੁਆਫੀ

author-image
By Rupinder Kaler
New Update
ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਦਾਕਾਰਾ ਮੀਨਾ ਕੁਮਾਰੀ ਤੋਂ ਮੰਗੀ ਮੁਆਫੀ
Advertisment
ਟ੍ਰੈਜਡੀ ਕਿਊਨ ਮੀਨਾ ਕੁਮਾਰੀ ਦੀ ਜ਼ਿੰਦਗੀ ਦੇ ਬਹੁਤ ਸਾਰੇ ਕਿੱਸੇ ਹਨ, ਪਰ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਅਜਿਹਾ ਵੀ ਹੈ । ਜਿਹੜਾ ਹਰ ਇੱਕ ਨੂੰ ਹੈਰਾਨ ਕਰ ਦਿੰਦਾ ਹੈ । ਇੱਕ ਸਮਾਂ ਐਵੇਂ ਦਾ ਵੀ ਸੀ ਜਦੋਂ ਮੀਨਾ ਕੁਮਾਰੀ ਦਾ ਨਾਂਅ ਹਰ ਇੱਕ ਦੀ ਜ਼ੁਬਾਨ ਤੇ ਹੁੰਦਾ ਸੀ ।ਇਸ ਦੇ ਬਾਵਜੂਦ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ
Advertisment
ਲਾਲ ਬਹਾਦਰ ਸ਼ਾਸਤਰੀ ਉਹਨਾਂ ਨੂੰ ਪਹਿਚਾਣ ਨਹੀਂ ਸਕੇ । ਦਰਅਸਲ ਲਾਲ ਬਹਾਦਰ ਸ਼ਾਸਤਰੀ ਨੂੰ ‘ਪਾਕੀਜ਼ਾ’ ਫ਼ਿਲਮ ਦੀ ਸ਼ੂਟਿੰਗ ਦੇਖਣ ਲਈ ਬੁਲਾਇਆ ਗਿਆ ਸੀ । publive-image ਹੋਰ ਪੜ੍ਹੋ : ਐਮੀ ਵਿਰਕ ਤੇ ਮਨਿੰਦਰ ਬੁੱਟਰ ਦੀ ਫਨੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
Advertisment
publive-image Pic Courtesy: Youtube ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਲਾਲ ਬਹਾਦਰ ਸ਼ਾਸਤਰੀ ਤੇ ਸ਼ੂਟਿੰਗ ਦੇਖਣ ਦਾ ਏਨਾਂ ਦਬਾਅ ਬਣਾਇਆ ਗਿਆ ਸੀ ਕਿ ਉਹ ਉਸ ਨੂੰ ਨਾਂਹ ਨਹੀਂ ਕਰ ਸਕੇ ਤੇ ਉਹ ਸਟੂਡੀਓ ਪਹੁੰਚ ਗਏ । ਕੁਲਦੀਪ ਨਈਅਰ ਨੇ ਆਪਣੀ ਕਿਤਾਬ ਵਿੱਚ ਲਿਖਿਆ ‘ਉਸ ਸਮੇਂ ਕਈ ਵੱਡੇ ਸਿਤਾਰੇ ਮੌਜੂਦ ਸਨ । publive-image Pic Courtesy: Youtube ਮੀਨਾ ਕੁਮਾਰੀ ਨੇ ਜਦੋਂ ਹੀ ਲਾਲ ਬਹਾਦਰ ਸ਼ਾਸਤਰੀ ਨੂੰ ਹਾਰ ਪਾਇਆ ਤਾਂ ਸ਼ਾਸਤਰੀ ਜੀ ਨੇ ਪੁੱਛਿਆ ਇਹ ਮਹਿਲਾ ਕੌਣ ਹੈ । ਮੈਂ ਹੈਰਾਨੀ ਜਤਾਉਂਦੇ ਹੋਏ ਉਹਨਾਂ ਨੂੰ ਕਿਹਾ ਮੀਨਾ ਕੁਮਾਰੀ’ । ਇਸ ਤੋਂ ਅੱਗੇ ਨਈਅਰ ਨੇ ਲਿਖਿਆ ‘ਮੈਂ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਸ਼ਾਸਤਰੀ ਜੀ ਇਹ ਗੱਲ ਪਬਲਿਕ ਵਿੱਚ ਸਭ ਦੇ ਸਾਹਮਣੇ ਪੁੱਛਣਗੇ । publive-image ਹਾਲਾਂਕਿ ਕਿ ਮੈਂ ਸ਼ਾਸਤਰੀ ਜੀ ਦੇ ਇਸ ਭੋਲੇਪਣ ਅਤੇ ਇਮਾਨਦਾਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ । ਬਾਅਦ ਵਿੱਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਆਪਣੇ ਭਾਸ਼ਣ ਵਿੱਚ ਮੀਨਾ ਕੁਮਾਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ …ਮੀਨਾ ਕੁਮਾਰੀ ਜੀ ਮੈਨੂੰ ਮਾਫ ਕਰਨਾ ਮੈਂ ਤੁਹਾਡਾ ਨਾਂਅ ਪਹਿਲੀ ਵਾਰ ਸੁਣਿਆ ਹੈ’। ‘ਹਿੰਦੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਮੀਨਾ ਕੁਮਾਰੀ ਜਿਹੜੀ ਲੱਖਾਂ ਦਿਲਾਂ ਦੀ ਧੜਕਣ ਸੀ । ਸਪੀਚ ਸੁਣਦੇ ਹੋਏ ਚੁੱਪ ਕਰਕੇ ਬੈਠੀ ਸੀ ਤੇ ਸ਼ਰਮਿੰਦਗੀ ਦੇ ਭਾਵ ਉਹਨਾਂ ਦੇ ਚਿਹਰੇ ਤੇ ਸਾਫ਼ ਦਿਖਾਈ ਦੇ ਰਹੇ ਸਨ’।
Advertisment

Stay updated with the latest news headlines.

Follow us:
Advertisment
Advertisment
Latest Stories
Advertisment