ਦੁੱਪਟਾ ਨਾ ਲੈਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਮੂੰਹ ਤੋੜਵਾਂ ਜਵਾਬ

Written by  Shaminder   |  June 01st 2021 05:15 PM  |  Updated: June 01st 2021 05:15 PM

ਦੁੱਪਟਾ ਨਾ ਲੈਣ ‘ਤੇ ਯੂਜ਼ਰਸ ਨੇ ਕੀਤਾ ਟ੍ਰੋਲ ਤਾਂ ਅਦਾਕਾਰਾ ਨੇ ਦਿੱਤਾ ਮੂੰਹ ਤੋੜਵਾਂ ਜਵਾਬ

ਦਿਵਿਆਂਕਾ ਤ੍ਰਿਪਾਠੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਏਨੀਂ ਦਿਨੀਂ ਉਹ ਵਿਦੇਸ਼ ‘ਚ ਕਿਸੇ ਸ਼ੂਟ ਲਈ ਪਹੁੰਚੀ ਹੋਈ ਹੈ । ਦਿਵਿਆਂਕਾ ਨੂੰ ਉਸ ਸਮੇਂ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਯੂਜ਼ਰਸ ਨੇ ਅਦਾਕਾਰਾ ਨੂੰ ਦੁੱਪਟਾ ਨਾ ਲੈਣ ਕਾਰਨ ਕਮੈਂਟਸ ਕੀਤੇ । ਜਿਸ ਤੋਂ ਬਾਅਦ ਅਦਾਕਾਰਾ ਨੇ ਵੀ ਆਪਣੇ ਤਰੀਕੇ ਦੇ ਨਾਲ ਇਸ ਯੂਜ਼ਰਸ ਨੂੰ ਜਵਾਬ ਦਿੱਤਾ ਹੈ ।

Divyanaka Image From divyankatripathi Twitter

ਹੋਰ ਪੜ੍ਹੋ : ਰਣਜੀਤ ਬਾਵਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ 

Divyanaka Image From divyankatripathi instagram

ਫੇਮਸ ਟੀਵੀ ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਟੀਵੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ। ਦਿਵਿਆਂਕਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਟ੍ਰੋਲਜ਼ ਦਾ ਵੀ ਸਾਹਮਣਾ ਵੀ ਬਹੁਤ ਹੀ ਕੂਲ ਅੰਦਾਜ਼ ਵਿਚ ਕਰਦੀ ਹੈ।

divyanaka Image From divyankatripathi Instagram

ਹਾਲ ਹੀ ਵਿਚ ਇਕ ਯੂਜ਼ਰ ਨੇ ਦਿਵਿਆਂਕਾ ਨੂੰ ਉਸ ਦੇ ਕੱਪੜਿਆਂ ਕਾਰਨ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਦਾਕਾਰਾ ਵੀ ਸ਼ਾਂਤ ਨਹੀਂ ਬੈਠੀ ਅਤੇ ਉਨ੍ਹਾਂ ਨੇ ਟ੍ਰੋਲ ਨੂੰ ਉਸੇ ਦੀ ਭਾਸ਼ਾ ਵਿਚ  ਲਤਾੜ ਦਿੱਤਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network