ਜਦੋਂ ਊਰਵਸ਼ੀ ਰੌਤੇਲਾ ਨੂੰ ਚਾਰ ਬੱਚਿਆਂ ਦੇ ਪਿਤਾ ਅਤੇ ਮਿਸਰ ਦੇ ਗਾਇਕ ਨੇ ਕੀਤਾ ਸੀ ਪ੍ਰਪੋਜ਼ ਤਾਂ ਇਸ ਤਰ੍ਹਾਂ ਦਾ ਸੀ ਅਦਾਕਾਰਾ ਦਾ ਰਿਐਕਸ਼ਨ

written by Shaminder | August 10, 2022

ਅਦਾਕਾਰਾ ਊਰਵਸ਼ੀ ਰੌਤੇਲਾ (Uravashi Rautela) ਆਪਣੀ ਖੂਬਸੂਰਤੀ ਦੇ ਲਈ ਜਾਣੀ ਜਾਂਦੀ ਹੈ । ਉਸ ਦੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਊਰਵਸ਼ੀ ਰੌਤੇਲਾ ਆਪਣੇ ਦਿਲ ਦੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਇੱਕ ਇੰਟਰਵਿਊ ‘ਚ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।

Urvashi Rautela seeks support ahead of the release of her pan-India film 'The Legend' image From instagram

ਹੋਰ ਪੜ੍ਹੋ : Cannes 2022 : ਕਰੋੜਾਂ ਦੀ ਡਰੈੱਸ ਪਾ ਕੇ ਰੈੱਡ ਕਾਰਪੇਟ ‘ਤੇ ਉੱਤਰੀ ਊਰਵਸ਼ੀ ਰੌਤੇਲਾ

ਇਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਕਈ ਪ੍ਰਪੋਜ਼ਲ ਆਏ ਅਤੇ ਇੱਕ ਵਾਰ ਤਾਂ ਉਸ ਨੂੰ ਚਾਰ ਬੱਚਿਆਂ ਦੇ ਪਿਤਾ ਅਤੇ ਮਿਸਰ ਦੇ ਇੱਕ ਗਾਇਕ ਨੇ ਪ੍ਰਪੋਜ਼ ਕੀਤਾ ਸੀ । ਅਦਾਕਾਰਾ ਨੇ ਇੰਟਰਵਿਊ ‘ਚ ਦੱਸਿਆ ਸੀ ਕਿ ਇਹ ਗਾਇਕ ਉਸ ਨੂੰ ਦੁਬਈ ‘ਚ ਮਿਲਿਆ ਸੀ ।

ਹੋਰ ਪੜ੍ਹੋ : ਮਿਸ ਯੂਨੀਵਰਸ ਹਰਨਾਜ਼ ਸੰਧੂ ਦੇ ਨਾਲ-ਨਾਲ ਊਰਵਸ਼ੀ ਰੌਤੇਲਾ ਦਾ ਵੀ ਹੋਇਆ ਸਵਾਗਤ

ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਆਪਣੀਆਂ ਡਰੈੱਸਾਂ ਨੂੰ ਵੀ ਲੈ ਕੇ ਅਕਸਰ ਚਰਚਾ ‘ਚ ਰਹਿੰਦੀ ਹੈ । ਕੁਝ ਸਮਾਂ ਪਹਿਲਾਂ ਉਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਉਹ ਕਰੋੜਾਂ ਦੀ ਡ੍ਰੈੱਸ ਪਹਿਨੇ ਹੋਏ ਨਜ਼ਰ ਆਈ ਸੀ ।

ਇਸ ਤੋਂ ਇਲਾਵਾ ਉਹ ਸਮਾਜ ਸੇਵਾ ਦੇ ਕਈ ਕੰਮ ਵੀ ਕਰਦੀ ਹੋਈ ਨਜ਼ਰ ਆਉਂਦੀ ਹੈ । ਇਨ੍ਹਾਂ ਸਮਾਜ ਸੇਵਾ ਦੇ ਕੰਮਾਂ ਦੇ ਲਈ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । ਊਰਵਸ਼ੀ ਰੌਤੇਲਾ ਜਲਦ ਹੀ ਹੋਰ ਵੀ ਕਈ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੀ ਹੈ ।

 

View this post on Instagram

 

A post shared by Faridoon Shahryar (@ifaridoon)

You may also like