ਆਲਿਆ ਭੱਟ ਕਦੋਂ ਤੋਂ ਸ਼ੁਰੂ ਕਰੇਗੀ ਹੌਲੀਵੁੱਡ ਫਿਲਮ 'ਹਾਰਟ ਆਫ ਸਟੋਨ ਦੀ ਸ਼ੂਟਿੰਗ' ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  May 06th 2022 04:07 PM  |  Updated: May 06th 2022 04:07 PM

ਆਲਿਆ ਭੱਟ ਕਦੋਂ ਤੋਂ ਸ਼ੁਰੂ ਕਰੇਗੀ ਹੌਲੀਵੁੱਡ ਫਿਲਮ 'ਹਾਰਟ ਆਫ ਸਟੋਨ ਦੀ ਸ਼ੂਟਿੰਗ' ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਅਦਾਕਾਰਾ ਆਲਿਆ ਭੱਟ ਨੇ ਆਪਣੀ ਇੱਕ ਪੋਸਟ ਰਾਹੀਂ ਫੈਨਜ਼ ਨਾਲ ਆਪਣੇ ਹੌਲੀਵੁੱਡ ਡੈਬਿਊ ਦੀ ਖ਼ਬਰ ਸ਼ੇਅਰ ਕੀਤੀ ਸੀ। ਹੁਣ ਫੈਨਜ਼ ਜਲਦ ਹੀ ਉਸ ਦੀ ਇਸ ਫਿਲਮ ਦੇ ਸ਼ੈਡੀਊਲ ਤੇ ਇਸ ਦੇ ਰਿਲੀਜ਼ ਹੋਣ ਬਾਰੇ ਜਾਨਣਾ ਚਾਹੁੰਦੇ ਹਨ। ਆਲਿਆ ਭੱਟ ਜਲਦ ਹੀ ਆਪਣੀ ਹੌਲੀਵੁੱਡ ਫਿਲਮ ਫਿਲਮ 'ਹਾਰਟ ਆਫ ਸਟੋਨ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।

Image Source: Instagram

ਆਲਿਆ ਭੱਟ ਨੇ ਬੀਤੇ ਮਾਰਚ ਮਹੀਨੇ ਦੇ ਵਿੱਚ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਆਪਣੇ ਹਾਲੀਵੁੱਡ ਡੈਬਿਊ ਪ੍ਰੋਜੈਕਟ ਬਾਰੇ ਫੈਨਜ਼ ਨੂੰ ਖੁਸ਼ਖਬਰੀ ਦਿੱਤੀ ਸੀ। ਆਲਿਆ ਆਪਣੀ ਹਾਲੀਵੁੱਡ ਡੈਬਿਊ 'ਵੰਡਰ ਵੂਮੈਨ' ਗਾਲ ਗਡੋਟ ਨਾਲ ਕਰਨ ਜਾ ਰਹੀ ਹੈ।

Image Source: Instagram

ਹੁਣ ਇਸ ਫਿਲ ਸਬੰਧੀ ਇੱਕ ਹੋਰ ਚੰਗੀ ਖ਼ਬਰ ਸਾਹਮਣੇ ਆਈ ਹੈ ਕਿ ਆਲਿਆ ਭੱਟ ਇਸ ਮਹੀਨੇ ਤੋਂ ਹੀ ਆਪਣਾ ਹਾਲੀਵੁੱਡ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਫਿਲਹਾਲ ਆਲਿਆ ਭੱਟ ਅਦਾਕਾਰ ਰਣਵੀਰ ਸਿੰਘ ਨਾਲ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਰੌਕੀ ਐਂਡ ਰੌਨੀ ਦੀ ਲਵ ਸਟੋਰੀ' ਵਿੱਚ ਵੀ ਕੰਮ ਕਰ ਰਹੀ ਹੈ।

ਮੀਡੀਆ ਰਿਪੋਰਟਸ ਮੁਤਾਬਕ ਆਲਿਆ ਭੱਟ ਇਸ ਮਹੀਨੇ 'ਚ ਬ੍ਰਿਟੇਨ ਵਿੱਚ ਆਪਣਾ ਪਹਿਲਾ ਹਾਲੀਵੁੱਡ ਪ੍ਰੋਜੈਕਟ 'ਹਾਰਟ ਆਫ ਸਟੋਨ' ਸ਼ੁਰੂ ਕਰਨ ਜਾ ਰਹੀ ਹੈ। ਇਸ ਫਿਲਮ 'ਚ ਆਲਿਆ ਹਾਲੀਵੁੱਡ ਅਦਾਕਾਰਾਂ ਗਾਲ ਗਡੋਟ ਅਤੇ ਜੈਮੀ ਡੋਰਮੈਨ ਨਾਲ ਨਜ਼ਰ ਆਵੇਗੀ। 'ਰੌਕੀ ਤੇ ਰਾਣੀ ਦੀ ਲਵ ਸਟੋਰੀ' ਦੀ ਸ਼ੂਟਿੰਗ ਖਤਮ ਹੁੰਦੇ ਹੀ ਆਲਿਆ ਬ੍ਰਿਟੇਨ ਰਵਾਨਾ ਹੋ ਜਾਵੇਗੀ। ਇਸ ਫਿਲਮ ਨੂੰ ਟਾਮ ਹਾਰਪਰ ਡਾਇਰੈਕਟ ਕਰ ਰਹੇ ਹਨ। ਫਿਲਮ ਅਗਸਤ ਵਿੱਚ ਪੂਰੀ ਹੋ ਜਾਵੇਗੀ। ਇਹ ਫਿਲਮ ਨੈਟਫਲਿਕਸ 'ਤੇ ਸਟ੍ਰੀਮ ਹੋਵੇਗੀ।

'Rocky Aur Rani Ki Prem Kahani' starring Alia Bhatt, Ranveer Singh, Dharmendra gets release date Image Source: Twitter

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਇੱਕਠੇ ਸਪਾਟ ਹੋਏ ਆਲਿਆ ਤੇ ਰਣਬੀਰ, ਬਲੈਕ ਡਰੈਸ 'ਚ ਟਵਿਨਿੰਗ ਕਰਦੇ ਆਏ ਨਜ਼ਰ

ਇਸ ਤੋਂ ਇਲਾਵਾ ਆਲਿਆ ਅਭਿਨੇਤਾ ਫਰਹਾਨ ਅਖਤਰ ਦੀ ਫਿਲਮ 'ਜੀ ਲੇ ਜ਼ਰਾ' ਵੀ ਸ਼ੁਰੂ ਕਰਨ ਜਾ ਰਹੀ ਹੈ। ਇਹ ਇੱਕ ਮਲਟੀ ਲੋਕੇਸ਼ਨ ਫਿਲਮ ਹੈ, ਜਿਸ ਦੀ ਸ਼ੂਟਿੰਗ ਭਾਰਤ ਦੇ ਕਈ ਸ਼ਹਿਰਾਂ ਵਿੱਚ ਕੀਤੀ ਜਾਵੇਗੀ। ਮੀਡੀਆ ਮੁਤਾਬਕ ਆਲਿਆ ਭੱਟ 'ਗੰਗੂਬਾਈ ਕਾਠੀਆਵਾੜੀ' ਤੋਂ ਬਾਅਦ ਇੱਕ ਵਾਰ ਫਿਰ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਦੀ ਨਜ਼ਰ ਆਵੇਗੀ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੀ ਆਉਣ ਵਾਲੀ ਫਿਲਮ 'ਬੈਜੂ ਬਾਵਰਾ' 'ਚ ਆਲਿਆ ਅਤੇ ਰਣਵੀਰ ਸਿੰਘ ਨੂੰ ਕਾਸਟ ਕੀਤਾ ਗਿਆ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network