
ਮਾਨਸੀ ਸ਼ਰਮਾ (Mansi Sharma ) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅਕਸਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਾਨਸੀ ਸ਼ਰਮਾ ਤੋਂ ਯੁਵਰਾਜ ਹੰਸ(Yuvraj Hans) ਪੁੱਛਦੇ ਹਨ ਕਿ ‘ਕੌਫੀ ‘ਤੇ ਚੱਲੀਏ । ਜਿਸ ਤੋਂਬਾਅਦ ਮਾਨਸੀ ਸ਼ਰਮਾ ਕਹਿੰਦੀ ਹੈ ਕਿ ਨਹੀਂ ਨਹੀਂ ਮੈਂ ਪੈਰ ਸਾੜਨੇ ਆਪਣੇ’।

ਹੋਰ ਪੜ੍ਹੋ : ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਵੈਡਿੰਗ ਐਨੀਵਰਸਰੀ ਦੇ ਜਸ਼ਨ ਦਾ ਵੀਡੀਓ
ਇਸ ਜਵਾਬ ਨੂੰ ਸੁਣ ਕੇ ਯੁਵਰਾਜ ਹੰਸ ਹੈਰਾਨ ਹੋ ਜਾਂਦੇ ਹਨ । ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਪ੍ਰਸ਼ੰਸਕ ਵੀ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ ।

ਹੋਰ ਪੜ੍ਹੋ : ਮਾਨਸੀ ਸ਼ਰਮਾ ਪਰਿਵਾਰ ਨਾਲ ਨਿਕਲੀ ਸ਼ਾਪਿੰਗ ‘ਤੇ, ਵੀਡੀਓ ਕੀਤਾ ਸਾਂਝਾ
ਇਸ ਤੋਂ ਇਲਾਵਾ ਉਸ ਦੇ ਪਤੀ ਯੁਵਰਾਜ ਹੰਸ ਵੀ ਵਧੀਆ ਅਦਾਕਾਰ ਹਨ । ਯੁਵਰਾਜ ਹੰਸ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹਨ, ਉੱਥੇ ਹੀ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਹਨ । ਉਹ ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਕਈ ਫ਼ਿਲਮਾਂ ‘ਚ ਜਲਦ ਹੀ ਨਜ਼ਰ ਆਉਣਗੇ ।

ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰ ਚੋਂ ਹੀ ਮਿਲੀ । ਪਿਤਾ ਹੰਸ ਰਾਜ ਹੰਸ ਤੋਂ ਉਨ੍ਹਾਂ ਨੇ ਗਾਇਕੀ ਦੇ ਗੁਰ ਸਿੱਖੇ । ਹੁਣ ਤੱਕ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਯੁਵਰਾਜ ਹੰਸ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।
View this post on Instagram