Advertisment

ਦੱਸੋ ਦੇਵ ਖਰੌੜ ਦਾ ਕਿਹੜਾ ਕਿਰਦਾਰ ਹੈ ਪਸੰਦ ਬਲੈਕੀਆ, ਡਾਕੂਆ ਦਾ ਮੁੰਡਾ ਜਾਂ ਰੁਪਿੰਦਰ ਗਾਂਧੀ

author-image
By Lajwinder kaur
New Update
ਦੱਸੋ ਦੇਵ ਖਰੌੜ ਦਾ ਕਿਹੜਾ ਕਿਰਦਾਰ ਹੈ ਪਸੰਦ ਬਲੈਕੀਆ, ਡਾਕੂਆ ਦਾ ਮੁੰਡਾ ਜਾਂ ਰੁਪਿੰਦਰ ਗਾਂਧੀ
Advertisment
ਦੇਵ ਖਰੌੜ ਜਿਨ੍ਹਾਂ ਨੇ ਵੱਡੇ ਪਰਦੇ ਉੱਤੇ ਆਪਣੀ ਅਦਾਕਾਰੀ ਦੇ ਨਾਲ ਅੱਗ ਲਗਾਈ ਹੋਈ ਹੈ। ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ਬਲੈਕੀਆ ਦਰਸ਼ਕਾਂ ਦੇ ਸਨਮੁਖ ਹੋਈ ਹੈ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੇਵ ਖਰੌੜ ਜਿਨ੍ਹਾਂ ਨੇ ਫ਼ਿਲਮ ‘ਚ ਬਲੈਕੀਆ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਵੱਲੋਂ ਨਿਭਾਈ ਗਈ ਅਦਾਕਾਰੀ ਸਿੱਧਾ ਲੋਕਾਂ ਦੇ ਜ਼ਹਿਨ ਨੂੰ ਛੂੰਹਦੀ ਹੈ। ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ‘ਚ ਕਾਮਯਾਬ ਰਹੇ ਨੇ।
View this post on Instagram
 

BLACKIA meets SINGHA song releasing on 29th April..movie releasing on 3 may 2019

A post shared by Dev Kharoud (@dev_kharoud) on

Advertisment
ਹੋਰ ਵੇਖੋ:ਪੱਕੋ, ਗੁੱਡੀ ਜਾਂ ਬਸੰਤ ਕੌਰ ਦੱਸੋ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਹੈ ਬੈਸਟ ਇਸ ਤੋਂ ਇਲਾਵਾ ਸਾਲ 2018 ‘ਚ ਡਾਕੂਆਂ ਦਾ ਮੁੰਡਾ ਫ਼ਿਲਮ ਆਈ ਸੀ ਜਿਸ ‘ਚ ਉਨ੍ਹਾਂ ਨੇ ਮਿੰਟੂ ਗੁਰੂਸਰੀਆ ਦੇ ਕਿਰਦਾਰ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਸੀ। ਇਸ ਕਿਰਦਾਰ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ।
 
View this post on Instagram
 

A post shared by Dev Kharoud (@dev_kharoud) on

ਗੱਲ ਕਰਦੇ ਹਾਂ ਦੇਵ ਖਰੌੜ ਦੀ ਰੁਪਿੰਦਰ ਗਾਂਧੀ ਫ਼ਿਲਮ ਦੀ ਜਿਸ ਨੂੰ ਤਰਨ ਮਾਨ ਵੱਲੋਂ ਬਹੁਤ ਸ਼ਾਨਦਾਰ ਡਾਇਰੈਕਟ ਕੀਤਾ ਗਿਆ ਸੀ। ਇਸ ਫ਼ਿਲਮ ‘ਚ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਲੋਕਾਂ ਵੱਲੋਂ ਇਸ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ ਤੇ ਜਿਸਦੇ ਚਲਦੇ 2017 ‘ਚ ਇਸ ਫ਼ਿਲਮ ਦਾ ਸਿਕਵਲ ਰੁਪਿੰਦਰ ਗਾਂਧੀ 2 ਆਇਆ। ਦੇਵ ਖਰੌੜ ਦੇ ਹਰ ਕਿਰਦਾਰ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਜ਼ਿਆਦਾਤਰ ਸੱਚੀ ਕਹਾਣੀ ਦੇ ਕਰੈਕਟਰ ਹੀ ਹੁੰਦੇ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment