ਪਟਿਆਲਾ, ਅੰਮ੍ਰਿਤਸਰ, ਚੰਡੀਗੜ੍ਹ ਇਨ੍ਹਾਂ ਸ਼ਹਿਰਾਂ ‘ਤੇ ਬਣ ਚੁੱਕੇ ਨੇ ਗੀਤ, ਦੱਸੋ ਤੁਹਾਨੂੰ ਇਨ੍ਹਾਂ ‘ਚੋ ਕਿਹੜੇ ਸ਼ਹਿਰ ਵਾਲਾ ਗੀਤ ਹੈ ਪਸੰਦ!

written by Lajwinder kaur | May 20, 2019

ਪੰਜਾਬੀ ਇੰਡਸਟਰੀ ਜਿਸਦਾ ਦਾਇਰਾ ਬਹੁਤ ਵੱਡਾ ਹੈ ਜਿਸ ‘ਚ ਹਰ ਪਹਿਲੂ ਉੱਤੇ ਗੀਤ ਬਣੇ ਹੋਏ ਨੇ ਤੇ ਬਣਦੇ ਰਹਿਣਗੇ। ਗੱਲ ਕਰਦੇ ਹਾਂ ਸ਼ਹਿਰਾਂ ਉੱਤੇ ਬਣੇ ਗੀਤਾਂ ਦੀ। ਪਟਿਆਲਾ ਸ਼ਹਿਰ ਜਿਸ ਨੂੰ ਸ਼ਾਹੀ ਸ਼ਹਿਰ ਵੀ ਕਿਹਾ ਜਾਂਦਾ ਹੈ। ਇਸ ਸ਼ਹਿਰ ਦੀਆਂ ਕਈ ਚੀਜਾਂ ਬਹੁਤ ਮਸ਼ਹੂਰ ਨੇ ਜਿਨ੍ਹਾਂ ਉੱਤੇ ਗੀਤ ਵੀ ਬਣ ਚੁੱਕੇ ਹਨ। ‘ਸ਼ਹਿਰ ਪਟਿਆਲੇ ਦੇ’ ਗੀਤ ਜਿਸ ਨੂੰ ਲੋਕ ਗੀਤ ਗਾਉਣ ਵਾਲੇ ਹਰਦੀਪ ਗਿੱਲ ਨੇ ਗਾਇਆ ਸੀ। ਅੱਜ ਵੀ ਇਹ ਗੀਤ ਨੇ ਸਭ ਦੇ ਜ਼ਹਿਨ ‘ਚ ਤਾਜ਼ਾ ਹੈ। ਹੋਰ ਵੇਖੋ:ਸਰਗੁਣ ਮਹਿਤਾ ਨੂੰ ਦਿੱਤੀ ਡਾਂਸ ‘ਚ ਮਾਤ ਏਕਮ ਤੇ ਸ਼ਿੰਦਾ ਨੇ, ਦੇਖੋ ਵੀਡੀਓ ਰਮੇਸ਼ ਸਿਆਲਕੋਟੀ ਅਤੇ ਮੋਹਣੀ ਨਰੂਲਾ ਦੀ ਆਵਾਜ਼ ਵਿੱਚ ਗਾਇਆ ‘ਅੰਬਰਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ’ ਜਿਸ ‘ਚ ਨੂੰ ਲੋਕਾਂ ਵੱਲੋਂ ਅੱਜ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਗੀਤ ਨੂੰ ਨਾਮੀ ਗੀਤਕਾਰ ਰਾਮ ਸ਼ਰਨ ਜੋਸ਼ੀਲਾ ਨੇ ਲਿਖਿਆ ਸੀ, ਉਨ੍ਹਾਂ ਦਾ ਇਹ ਗੀਤ ਲੋਕ ਗੀਤ ਬਣ ਗਿਆ। ਇਸ ਗੀਤ ਨੂੰ ਕਈ ਵਾਰ ਰਿਮੇਕ ਕਰਕੇ ਵੱਖੋ ਵੱਖ ਫ਼ਿਲਮਾਂ ‘ਚ ਵਰਤਿਆ ਜਾ ਚੁੱਕਿਆ ਹੈ। ਚੰਡੀਗੜ੍ਹ ਸ਼ਹਿਰ ਜੋ ਕਿ ਬਿਊਟੀਫੁੱਲ ਸਿੱਟੀ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ ਉੱਤੇ ਤਾਂ ਕਈ ਗਾਇਕ ਗੀਤ ਗਾਏ ਜਾ ਚੁੱਕੇ ਨੇ। ਗੱਲ ਕਰਦੇ ਹਾਂ ਨਾਮੀ ਗਾਇਕ ਜੱਸੀ ਸਿੱਧੂ ਦੀ ਜਿਨ੍ਹਾਂ ਨੇ ‘ਚੰਡੀਗੜ੍ਹ ਕਰੇ ਆਸ਼ਿਕੀ’ ਗਾਣਾ ਗਾਇਆ ਸੀ ਜੋ ਕਿ ਅੱਜ ਵੀ ਲੋਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਇਸ ਤੋਂ ਇਲਾਵਾ ਐਮੀ ਵਿਰਕ ਨੇ ਵੀ ‘ਚੰਡੀਗੜ੍ਹ ਦੀਆਂ ਕੁੜੀਆਂ’ ਗੀਤ ਨਾਲ ਰਾਤੋਂ ਰਾਤ ਸਟਾਰ ਬਣ ਗਏ ਸਨ। ਕਈ ਹੋਰ ਨਾਮੀ ਗਾਇਕ ਚੰਡੀਗੜ੍ਹ ਸ਼ਹਿਰ ਉੱਤੇ ਗੀਤ ਗਾ ਚੁੱਕੇ ਹਨ।  

0 Comments
0

You may also like