ਸ਼ਰਾਬ ਦੇ ਨਸ਼ੇ ’ਚ ਧਰਮਿੰਦਰ ਨੇ ਰਾਜਕੁਮਾਰ ਨੂੰ ਸਿਖਾਇਆ ਸੀ ਸਬਕ, ਇਹ ਸੀ ਵਜ੍ਹਾ

Written by  Rupinder Kaler   |  March 23rd 2020 02:55 PM  |  Updated: March 23rd 2020 02:55 PM

ਸ਼ਰਾਬ ਦੇ ਨਸ਼ੇ ’ਚ ਧਰਮਿੰਦਰ ਨੇ ਰਾਜਕੁਮਾਰ ਨੂੰ ਸਿਖਾਇਆ ਸੀ ਸਬਕ, ਇਹ ਸੀ ਵਜ੍ਹਾ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਜੋ ਆਪਣੀ ਅਦਾਕਾਰੀ ਲਈ ਫੇਮਸ ਸਨ ਉਸ ਤੋਂ ਕਿਤੇ ਵੱਧ ਆਪਣੇ ਸਨਕੀਪੁਣੇ ਕਰਕੇ ਮਸ਼ਹੂਰ ਸਨ । ਕਦੇ ਉਹ ਡਾਇਰੈਕਟਰ ਦੇ ਵਾਲਾਂ ਕਰਕੇ ਉਸ ਦੀ ਫ਼ਿਲਮ ਰਿਜੈਕਟ ਕਰ ਦਿੰਦੇ ਸਨ ਤੇ ਕਦੇ ਆਪਣੇ ਕੁੱਤੇ ਨੂੰ ਪੁੱਛਦੇ ਸਨ ਕਿ ਉਹ ਇਹ ਫ਼ਿਲਮ ਕਰਨ ਜਾਂ ਨਾ ਕਰਨ। ਇੱਥੇ ਹੀ ਬਸ ਨਹੀਂ ਰਾਜ ਕੁਮਾਰ ਪਾਰਟੀਆਂ ਵਿੱਚ ਵੀ ਆਪਣੇ ਜੂਨੀਅਰ ਅਦਾਕਾਰਾਂ ਦਾ ਮਜ਼ਾਕ ਉਡਾਉਂਦੇ ਸਨ ।

ਜੂਨੀਅਰ ਅਦਾਕਾਰ ਉਹਨਾਂ ਦੇ ਰੁਤਬੇ ਨੂੰ ਦੇਖਕੇ ਕੁਝ ਨਹੀਂ ਬੋਲਦੇ ਸਨ । ਪਰ ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਵਾਰ ਧਰਮਿੰਦਰ ਨਾਲ ਪੰਗਾ ਲੈ ਲਿਆ, ਜਿਹੜਾ ਕਿ ਉਹਨਾਂ ਨੂੰ ਬਹੁਤ ਭਾਰੀ ਪਿਆ । ਗੱਲ 1986 ਦੀ ਹੈ, ਇੱਕ ਪਾਰਟੀ ਵਿੱਚ ਧਰਮਿੰਦਰ ਸ਼ਰਾਬ ਪੀ ਰਹੇ ਸਨ, ਉਹਨਾਂ ਨੂੰ ਦੇਖਕੇ ਰਾਜਕੁਮਾਰ ਨੇ ਕਿਹਾ ਕਿ ‘ਜਾਨੀ ਤੇਰੇ ਵਰਗੇ ਪਹਿਲਵਾਨ ਨੂੰ ਸ਼ਰਾਬ ਪੀਂਦਾ ਦੇਖ ਇਸ ਤਰ੍ਹਾਂ ਲੱਗਦਾ ਹੈ ਕਿ ਪਹਿਲਾਂ ਕਦੇ ਤੂੰ ਸ਼ਰਾਬ ਨਹੀਂ ਦੇਖੀ’ ।

ਧਰਮਿੰਦਰ ਨੇ ਇਹ ਗੱਲ ਸੁਣਕੇ ਰਾਜ ਕੁਮਾਰ ਨੂੰ ਪੰਜਾਬੀ ਵਿੱਚ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਰਾਜਕੁਮਾਰ ਧਰਮਿੰਦਰ ਨੂੰ ਦੇਖਕੇ ਹੱਸਦੇ ਰਹੇ । ਇਹ ਸਭ ਦੇਖਕੇ ਧਰਮਿੰਦਰ ਭੜਕ ਗਏ ਤੇ ਉਹ ਰਾਜਕੁਮਾਰ ਨੂੰ ਮਾਰਨ ਲਈ ਦੌੜੇ। ਪਰ ਸ਼ੱਤਰੂਘਨ ਨੇ ਧਰਮਿੰਦਰ ਨੂੰ ਫੜ੍ਹ ਲਿਆ ਤੇ ਉਹਨਾਂ ਨੂੰ ਪਾਰਟੀ ਵਿੱਚੋਂ ਬਾਹਰ ਲੈ ਗਏ । ਇਸ ਤਰ੍ਹਾਂ ਇਹ ਮਾਮਲਾ ਸ਼ਾਂਤ ਹੋਇਆ ।

https://www.instagram.com/p/B96xmNfHLem/

ਦਰਅਸਲ ਰਾਜਕੁਮਾਰ ਨੇ ਫ਼ਿਲਮ ਪਾਕੀਜਾ ਤੋਂ ਧਰਮਿੰਦਰ ਨੂੰ ਬਾਹਰ ਕਢਵਾਉਣ ਲਈ ਕਮਾਲ ਅਮਰੋਹੀ ਨੂੰ ਭੜਕਾਇਆ ਸੀ ਕਿਉਂਕਿ ਉਹਨਾਂ ਨੂੰ ਲੱਗਿਆ ਧਰਮਿੰਦਰ ਫ਼ਿਲਮ ਦੇ ਕਾਬਿਲ ਨਹੀਂ । ਉਦੋਂ ਤਾਂ ਧਰਮਿੰਦਰ ਨੇ ਰਾਜਕੁਮਾਰ ਨੂੰ ਕੁਝ ਨਹੀਂ ਕਿਹਾ ਪਰ ਪਾਰਟੀ ਵਿੱਚ ਧਰਮਿੰਦਰ ਨੂੰ ਇੱਕ ਅਦਾਕਾਰ ਨਾ ਮੰਨ ਕੇ ਪਹਿਲਵਾਨ ਕਹਿਣਾ ਤੇ ਦੂਜਾ ਮੁਫਤ ਦੀ ਸ਼ਰਾਬ ਪੀਣ ਵਾਲਾ ਕਹਿਣਾ ਧਰਮਿੰਦਰ ਨੂੰ ਬਰਦਾਸ਼ਤ ਨਹੀਂ ਸੀ ਹੋਇਆ ।

https://www.instagram.com/p/B6KstFun5TN/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network